ਚਿੱਟ ਫੰਡ ਦੇ ਨਾਂ ''ਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇਗੀ ਦਿੱਲੀ ਸਰਕਾਰ
Thursday, Nov 07, 2024 - 05:05 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਫਰਜ਼ੀ ਵਿੱਤੀ ਸਕੀਮਾਂ ’ਤੇ ਪਾਬੰਦੀ ਲਾਉਣ ਲਈ ਨਵੇਂ ਨਿਯਮ ਬਣਾਏ ਹਨ। ਇਹ ਲੋਕਾਂ ਨੂੰ ਉਨ੍ਹਾਂ ਫਰਜ਼ੀ ਸਕੀਮਾਂ ਤੋਂ ਬਚਾਉਣ ਲਈ ਹਨ, ਜਿਨ੍ਹਾਂ ਤਹਿਤ ਚਿੱਟ ਫੰਡ ਅਤੇ ਉੱਚ ਮੁਨਾਫੇ ਵਾਲੇ ਨਿਵੇਸ਼ ਦੇ ਨਾਂ ’ਤੇ ਲੋਕਾਂ ਦਾ ਪੈਸਾ ਹੜੱਪਿਆ ਜਾਂਦਾ ਹੈ। ਹੁਣ ਸਰਕਾਰ ਕੋਲ ਅਜਿਹੇ ਮਾਮਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੇ ਅਧਿਕਾਰ ਹੋਣਗੇ, ਜਿਨ੍ਹਾਂ ’ਚ ਜਾਂਚ ਕਰਨਾ ਅਤੇ ਜਾਇਦਾਦਾਂ ਨੂੰ ਜ਼ਬਤ ਕਰਨਾ ਸ਼ਾਮਲ ਹੈ।
ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੋਕ ਅਜਿਹੇ ਝੂਠੇ ਵਾਅਦਿਆਂ ’ਚ ਫਸਦੇ ਰਹੇ ਹਨ, ਜੋ ਉਨ੍ਹਾਂ ਨੂੰ ਮੋਟਾ ਮੁਨਾਫਾ ਦੇਣ ਦਾ ਦਾਅਵਾ ਕਰਦੇ ਹਨ ਪਰ ਅੰਤ ’ਚ ਉਨ੍ਹਾਂ ਨੂੰ ਨੁਕਸਾਨ ਹੀ ਹੁੰਦਾ ਹੈ। ਨਵੇਂ ਨਿਯਮਾਂ ਰਾਹੀਂ ਸਰਕਾਰ ਅਜਿਹੇ ਧੋਖੇਬਾਜ਼ਾਂ ’ਤੇ ਤਿੱਖੀ ਨਜ਼ਰ ਰੱਖੇਗੀ। ਨਵੇਂ ਨਿਯਮਾਂ ਵਿਚ ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਲਈ ਇਕ ਹੱਦ ਤੈਅ ਕੀਤੀ ਹੈ, ਤਾਂ ਜੋ ਉਨ੍ਹਾਂ ਦੇ ਕੰਮ ਵਿਚ ਕੋਈ ਰੁਕਾਵਟ ਨਾ ਆਵੇ।