ਸਾਰਿਆਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਦਿੱਲੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ : ਕੇਜਰੀਵਾਲ

Sunday, Jul 18, 2021 - 02:37 PM (IST)

ਸਾਰਿਆਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਦਿੱਲੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ : ਕੇਜਰੀਵਾਲ

ਨਵੀਂ ਦਿੱਲੀ- ਦਿੱਲੀ 'ਚ ਪਾਣੀ ਦਾ ਉਤਪਾਦਨ ਐਤਵਾਰ ਨੂੰ ਵੱਧ ਕੇ ਹੁਣ ਤੱਕ ਦੇ ਸਭ ਤੋਂ ਵੱਧ 95 ਕਰੋੜ 50 ਲੱਖ ਗੈਲਨ ਹਰ ਦਿਨ (ਐੱਮ.ਜੀ.ਡੀ.) ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਹਿਰ 'ਚ ਸਾਰਿਆਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਕੁਝ ਹਫ਼ਤੇ ਤੋਂ ਸ਼ਹਿਰ ਦੇ ਕਈ ਇਲਾਕਿਆਂ 'ਚ ਜਲ ਸੰਕਟ ਬਣਿਆ ਹੋਇਆ ਹੈ ਅਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਰਿਹਾਇਸ਼ ਸਮੇਤ ਕਈ ਜਗ੍ਹਾ ਪ੍ਰਦਰਸ਼ਨ ਕੀਤੇ। 

PunjabKesari

ਕੇਜਰੀਵਾਲ ਨੇ ਟਵੀਟ ਕੀਤਾ,''ਸਰਕਾਰ ਸਾਰਿਆਂ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਾਡੇ ਇੰਜੀਨੀਅਰ ਉਲਟ ਸਥਿਤੀਆਂ 'ਚ ਵੀ ਦਿਨ-ਰਾਤ ਲਗਾਤਾਰ ਕੰਮ ਕਰ ਰਹੇ ਹਨ।'' ਇਸ ਵਿਚ 'ਆਪ' ਵਿਧਾਇਕ ਅਤੇ ਦਿੱਲੀ ਜਲ ਬੋਰਡ (ਡੀ.ਜੇ.ਬੀ.) ਦੇ ਉੱਪ ਪ੍ਰਧਾਨ ਰਾਘਵ ਚੱਢਾ ਨੇ ਕਿਹਾ ਕਿ ਪਾਣੀ ਦਾ ਉਤਪਾਦਨ ਵਧ ਗਿਆ ਹੈ। ਚੱਢਾ ਨੇ ਟਵੀਟ ਕੀਤਾ,''ਮੈਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਦਿੱਲੀ ਜਲ ਬੋਰਡ ਆਮ ਤੌਰ 'ਤੇ ਹੋਣ ਵਾਲੇ 910 ਐੱਮ.ਜੀ.ਡੀ. ਉਤਪਾਦਨ ਦੀ ਤੁਲਨਾ 'ਚ ਇਸ ਸਮੇਂ ਹੁਣ ਤੱਕ ਦੇ ਸਭ ਤੋਂ ਵੱਧ 955 ਐੱਮ.ਜੀ.ਡੀ. ਪਾਣੀ ਦਾ ਉਤਪਾਦਨ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਦੇਸ਼ 'ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ 'ਚ 41 ਹਜ਼ਾਰ ਤੋਂ ਵਧ ਨਵੇਂ ਮਾਮਲੇ ਹੋਏ ਦਰਜ

ਯਮੁਨਾ ਨਦੀ 'ਚ ਪਾਣੀ ਦੀ ਪੂਰੀ ਮਾਤਰਾ ਉਪਲੱਬਧਤਾ ਅਤੇ ਇੰਜੀਨੀਅਰਿੰਗ ਹੱਲ ਕਾਰਨ ਅਸੀਂ ਉਤਪਾਦਨ ਦੇ ਵੱਡੇ ਪੱਧਰ 'ਤੇ ਪਹੁੰਚ ਸਕੇ ਹਾਂ।'' ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਹਰਿਆਣਾ ਤੋਂ ਛੱਡਿਆ ਗਿਆ 1,60,000 ਕਿਊਸੇਕ ਪਾਣੀ ਦਿੱਲੀ ਪਹੁੰਚਿਆ ਅਤੇ ਰਾਸ਼ਟਰੀ ਰਾਜਧਾਨੀ 'ਚ ਜਲ ਸੋਧ ਪਲਾਂਟ ਉੱਚ ਪੱਧਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਹਰਿਆਣਾ ਵਲੋਂ ਦਿੱਲੀ ਦੇ ਹਿੱਸੇ ਦਾ ਪਾਣੀ ਰੋਕੇ ਜਾਣ ਤੋਂ ਬਾਅਦ ਵਜ਼ੀਰਾਬਾਦ ਬੈਰਾਜ 'ਚ ਯਮੁਨਾ ਦਾ ਪਾਣੀ ਦਾ ਪੱਧਰ ਸੋਮਵਾਰ ਨੂੰ 56 ਸਾਲ 'ਚ ਪਿਛਲੇ ਪੱਧਰ 'ਤੇ ਪਹੁੰਚ ਗਿਆ ਸੀ। ਡੀ.ਜੇ.ਬੀ. ਨੇ ਪਿਛਲੇ ਐਤਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੇ ਹਰਿਆਣਾ ਨੂੰ ਦਿੱਲੀ ਦੇ ਹਿੱਸੇ ਦਾ ਪਾਣੀ ਜਾਰੀ ਕਰਨ ਦੇ ਸੰਬੰਧ 'ਚ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ। ਬੋਰਡ ਸ਼ਹਿਰ 'ਚ 1,150 ਐੱਮ.ਜੀ.ਡੀ. ਦੀ ਮੰਗ ਦੀ ਤੁਲਨਾ 'ਚ 935 ਐੱਮ.ਜੀ.ਡੀ. ਪਾਣੀ ਦੀ ਸਪਲਾਈ ਕਰ ਰਿਹਾ ਹੈ।

ਇਹ ਵੀ ਪ਼ੜ੍ਹੋ : ਸ਼ਿਮਲਾ ’ਚ ਉਮੜੀ ਭਾਰੀ ਭੀੜ, PM ਮੋਦੀ ਦੀ ਅਪੀਲ ਦਾ ਵੀ ਨਹੀਂ ਹੋ ਰਿਹਾ ਸੈਲਾਨੀਆਂ ’ਤੇ ਅਸਰ


author

DIsha

Content Editor

Related News