ਦਿੱਲੀ ਸਰਕਾਰ ''ਐੱਮਪਾਕਸ'' ਨੂੰ ਲੈ ਕੇ ਅਲਰਟ : ਸਿਹਤ ਮੰਤਰੀ ਭਾਰਦਵਾਜ

Friday, Aug 23, 2024 - 04:42 PM (IST)

ਦਿੱਲੀ ਸਰਕਾਰ ''ਐੱਮਪਾਕਸ'' ਨੂੰ ਲੈ ਕੇ ਅਲਰਟ : ਸਿਹਤ ਮੰਤਰੀ ਭਾਰਦਵਾਜ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਰਾਜਧਾਨੀ ਵਿਚ 'ਐੱਮਪਾਕਸ' ਦੀ ਸਥਿਤੀ ਲੈ ਕੇ ਸਰਗਰਮੀ ਵਰਤਣ ਦੇ ਨਾਲ ਘਟਨਾਕ੍ਰਮ 'ਤੇ ਬਾਰੀਕੀ ਨਾਲ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਇੱਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿੱਲੀ ਸਰਕਾਰ ਕੇਂਦਰ ਅਤੇ ਹੋਰ ਰਾਜ ਸਰਕਾਰਾਂ ਵੱਲੋਂ ਚੁੱਕੇ ਗਏ ਕਦਮਾਂ ਨੂੰ ਧਿਆਨ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ,''ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਸੀਂ ਕੇਂਦਰ ਅਤੇ (ਹੋਰ) ਰਾਜ ਸਰਕਾਰਾਂ ਦੁਆਰਾ ਚੁੱਕੇ ਗਏ ਕਦਮਾਂ 'ਤੇ ਵੀ ਸਾਡੀ ਨਜ਼ਰ ਹੈ।'' ਇਸ ਹਫ਼ਤੇ ਦੇ ਸ਼ੁਰੂ 'ਚ ਦਿੱਲੀ ਸਰਕਾਰ ਨੇ ਐੱਲਐੱਨਜੇਪੀ ਹਸਪਤਾਲ, ਜੀਟੀਬੀ ਹਸਪਤਾਲ ਅਤੇ ਬਾਬਾ ਸਾਹਿਬ ਅੰਬੇਡਕਰ ਹਸਪਤਾਲਾਂ ਨੂੰ ਐਮਪਾਕਸ ਦੇ ਸ਼ੱਕੀ ਅਤੇ ਪੁਸ਼ਟੀ ਮਾਮਲਿਆਂ ਦੇ ਪ੍ਰਬੰਧਨ ਲਈ ਆਈਸੋਲੇਸ਼ਨ ਰੂਮ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ ਸੀ।

ਹਾਲਾਂਕਿ ਉਸ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਇਸ ਸੰਕਰਮਣ ਦੇ ਕਿਸੇ ਵੀ ਮਰੀਜ਼ ਦਾ ਪਤਾ ਨਹੀਂ ਲੱਗਾ ਹੈ। ਇਸ ਸੰਕਰਮਣ ਦੇ ਸਿਲਸਿਲੇ 'ਚ ਐੱਲ.ਐੱਨ.ਜੇ.ਪੀ. ਹਸਪਤਾਲ ਨੂੰ ਨੋਡਲ ਹਸਪਤਾਲ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਐਮਰਜੈਂਸੀ ਸਥਿਤੀ ਲਈ 2 ਹੋਰ ਨੂੰ ਵੀ ਤਿਆਰ ਰੱਖਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਅਫਰੀਕਾ ਦੇ ਕਈ ਹਿੱਸਿਆਂ 'ਚ ਇਸ ਦੇ ਵਿਆਪਕ ਪ੍ਰਸਾਰ ਨੂੰ ਦੇਖਦੇ ਹੋਏ ਐਮਪਾਕਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਹੈ। ਇਸ ਵਿਚ ਭਾਰਦਵਾਜ ਨੇ ਨਵੇਂ ਅਤੇ ਮੌਜੂਦਾ ਹਸਪਤਾਲਾਂ 'ਚ ਕਰਮਚਾਰੀਆਂ ਦੀ ਨਿਯੁਕਤੀ 'ਚ ਦੇਰੀ ਲਈ ਉੱਪ ਰਾਜਪਾਲ ਵੀ.ਕੇ. ਸਕਸੈਨਾ ਦੀ ਆਲੋਚਨਾ ਕੀਤੀ। ਭਾਰਦਵਾਜ ਨੇ ਕਿਹਾ ਕਿ ਦਿੱਲੀ ਸਰਕਾਰ ਬੁਨਿਆਦੀ ਢਾਂਚੇ ਦੇ ਵਿਸਥਾਰ 'ਤੇ ਕੰਮ ਕਰ ਰਹੀ ਹੈ, ਜਿਸ 'ਚ ਚਾਰ ਨਵੇਂ ਹਸਪਤਾਲਾਂ ਦਾ ਨਿਰਮਾਣ ਅਤੇ 13 ਹੋਰ 'ਚ ਸਹੂਲਤਾਂ 'ਚ ਵਾਧਾ ਸ਼ਾਮਲ ਹੈ ਪਰ ਡਾਕਟਰਾਂ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਦੀ ਨਿਯੁਕਤੀ ਨਹੀਂ ਹੋਣ ਨਾਲ ਇਹ ਕੋਸ਼ਿਸ਼ ਹਾਲੇ ਵੀ ਅਧੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News