ਘਬਰਾਉਣ ਦੀ ਲੋੜ ਨਹੀਂ, ਦਿੱਲੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਮੀਟਿੰਗ 'ਚ ਬੋਲੇ ਕੇਜਰੀਵਾਲ

Thursday, Dec 22, 2022 - 07:58 PM (IST)

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਵਾਇਰਸ ਦੇ ਰੂਪ BF.7 ਦਾ ਹੁਣ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਕੋਰੋਨਾ ਦੁਬਾਰਾ ਫੈਲਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੰਕਰਮਣ ਦੇ ਲਗਭਗ 92 ਫ਼ੀਸਦੀ ਮਾਮਲਿਆਂ 'ਚ ਕੋਵਿਡ 'ਐਕਸਬੀਬੀ' ਦੇ ਉਪ ਰੂਪ ਦੀ ਪੁਸ਼ਟੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਨਹੀਂ ਰੁਕ ਰਹੀਆਂ ਵਾਰਦਾਤਾਂ, ਮੋਬਾਈਲ ਸ਼ਾਪ ਲੁੱਟਣ ਤੋਂ ਬਾਅਦ ਲੁਟੇਰਿਆਂ ਨੇ ਦੁਕਾਨਦਾਰ ’ਤੇ ਚਲਾਈਆਂ ਗੋਲ਼ੀਆਂ

ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ

ਕੇਜਰੀਵਾਲ ਨੇ ਕਈ ਦੇਸ਼ਾਂ ਵਿੱਚ ਸੰਕਰਮਣ ਦੇ ਮਾਮਲਿਆਂ 'ਚ ਵਾਧੇ ਦੇ ਵਿਚਾਲੇ ਕੋਵਿਡ ਦੀ ਸਥਿਤੀ 'ਤੇ ਆਪਣੀ ਰਿਹਾਇਸ਼ 'ਤੇ ਇਕ ਮੀਟਿੰਗ ਬੁਲਾਈ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 7 ਥਾਵਾਂ ਤੋਂ ਲਏ ਗਏ ਨਮੂਨਿਆਂ ਵਿੱਚ ਵੀ ਬੀਐੱਫ.7 ਨਹੀਂ ਪਾਇਆ ਗਿਆ। ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਜੇਕਰ ਕੋਰੋਨਾ ਦੁਬਾਰਾ ਫੈਲਦਾ ਹੈ ਤਾਂ ਅਸੀਂ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ 2500 ਟੈਸਟ ਕੀਤੇ ਜਾ ਰਹੇ ਹਨ ਅਤੇ ਜੇਕਰ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ ਤਾਂ ਟੈਸਟਾਂ ਦੀ ਗਿਣਤੀ ਇਕ ਲੱਖ ਤੱਕ ਵਧਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮਾਲਬਰੋਸ ਸ਼ਰਾਬ ਫੈਕਟਰੀ ਮਾਮਲਾ: 23 ਦਸੰਬਰ ਦੇ ਹਾਈਕੋਰਟ ਦੇ ਫ਼ੈਸਲੇ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਵਿਡ ਦੇ ਮਰੀਜ਼ਾਂ ਲਈ 8,000 ਬੈੱਡ ਉਪਲਬਧ ਹਨ। ਅਸੀਂ ਇਨਫੈਕਸ਼ਨ ਦੇ ਸਿਖਰ 'ਤੇ ਪਹੁੰਚਣ ਦੌਰਾਨ 25,000 ਬੈੱਡ ਮੁਹੱਈਆ ਕਰਵਾਏ ਸਨ ਅਤੇ ਬੈੱਡ ਦੀ ਸਮਰੱਥਾ ਨੂੰ 36,000 ਤੱਕ ਵਧਾਇਆ ਜਾ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਸਿਰਫ 24 ਫ਼ੀਸਦੀ ਯੋਗ ਲੋਕਾਂ ਨੇ ਰੋਕਥਾਮ ਵਾਲੀ ਖੁਰਾਕ ਲਈ ਹੈ। ਉਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਅਹਿਤਿਆਤੀ ਖੁਰਾਕ ਲੈਣ ਦੀ ਅਪੀਲ ਕੀਤੀ। ਮਾਸਕ ਪਹਿਨਣਾ ਲਾਜ਼ਮੀ ਬਣਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੇਂਦਰ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ : ਮਾਂ ਡੰਗਰਾਂ ਦੇ ਢਾਰੇ 'ਚ ਰਹਿਣ ਨੂੰ ਮਜਬੂਰ, ਪੁੱਤ ਨੇ ਨਸ਼ੇ ਦੀ ਪੂਰਤੀ ਲਈ ਵੇਚ 'ਤਾ ਘਰ ਦਾ ਸਾਰਾ ਸਾਮਾਨ

ਮਹਾਮਾਰੀ ਅਜੇ ਖ਼ਤਮ ਨਹੀਂ ਹੋਈ : ਕੇਂਦਰੀ ਸਿਹਤ ਮੰਤਰੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ, ਅਜਿਹੇ 'ਚ ਸਾਰਿਆਂ ਨੂੰ ਟੀਕਾ ਲਗਾਉਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੇ ਕਦੇ ਵੀ ਮਹਾਮਾਰੀ ਨੂੰ ਲੈ ਕੇ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿਉਹਾਰ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਰਾਜਾਂ ਨੂੰ ਜਾਗਰੂਕ ਹੋਣ ਅਤੇ ਮਾਸਕ ਪਹਿਨਣ, ਹੱਥ ਧੋਣ, ਸਾਫ਼-ਸਫ਼ਾਈ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਵਰਗੇ ਪ੍ਰੋਟੋਕੋਲ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਚੀਨ 'ਚ ਕੋਰੋਨਾ ਦੇ ਨਵੇਂ ਵੇਰੀਐਂਟ BF.7 ਨੇ ਕਾਫੀ ਹਲਚਲ ਮਚਾਈ ਹੋਈ ਹੈ। ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ, ਹਸਪਤਾਲਾਂ ਵਿੱਚ ਬੈੱਡ ਘੱਟ ਹਨ। ਦਵਾਈਆਂ ਦੀ ਘਾਟ ਹੈ। ਫਿਲਹਾਲ ਚੀਨ 'ਚ ਇਸ ਵੇਰੀਐਂਟ ਕਾਰਨ 15 ਤੋਂ 20 ਲੱਖ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News