ਦਿੱਲੀ ਸਰਕਾਰ ਨੇ ਸ਼ਰਾਬ 'ਤੇ ਲਗਾਇਆ 70 ਫੀਸਦੀ ਕੋਰੋਨਾ ਟੈਕਸ, ਕੱਲ ਤੋਂ ਹੋਵੇਗਾ ਲਾਗੂ

Monday, May 04, 2020 - 11:37 PM (IST)

ਦਿੱਲੀ ਸਰਕਾਰ ਨੇ ਸ਼ਰਾਬ 'ਤੇ ਲਗਾਇਆ 70 ਫੀਸਦੀ ਕੋਰੋਨਾ ਟੈਕਸ, ਕੱਲ ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ - ਦਿੱਲੀ 'ਚ ਮੰਗਲਵਾਰ ਤੋਂ ਸ਼ਰਾਬ ਮਹਿੰਗੀ ਹੋ ਜਾਵੇਗੀ। ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ ਸਪੇਸ਼ਲ ਕੋਰੋਨਾ ਫੀਸ ਲਗਾਉਣ ਦਾ ਫੈਸਲਾ ਲਿਆ ਹੈ। ਇਹ ਫੀਸ MRP 'ਤੇ 70 ਫੀਸਦੀ ਲੱਗੇਗੀ। ਦਿੱਲੀ ਸਰਕਾਰ ਦਾ ਇਹ ਫੈਸਲਾ ਮੰਗਲਵਾਰ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ ਸ਼ਰਾਬ 'ਤੇ ਕੋਵਿਡ-19 ਸੇਸ ਲਗਾ ਕੇ ਲੋਕਾਂ ਨੂੰ ਤਗੜਾ ਝੱਟਕਾ ਦਿੱਤਾ ਸੀ।

ਦੱਸ ਦਈਏ ਕਿ ਸੋਮਵਾਰ ਤੋਂ ਦੇਸ਼ 'ਚ ਲਾਕਡਾਊਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਕੋਰੋਨਾ ਕਾਰਨ ਲਾਕਡਾਊਨ ਨੂੰ ਦੋ ਹਫਤਿਆਂ ਲਈ ਵਧਾ ਕੇ 17 ਮਈ ਤੱਕ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਵਾਰ ਵਧਾਏ ਗਏ ਲਾਕਡਾਊਨ 'ਚ ਕਈ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ ਸ਼ਰਾਬ ਦੀ ਵਿਕਰੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸੋਮਵਾਰ ਤੋਂ ਦੇਸ਼ ਦੇ ਕਈ ਸ਼ਹਿਰਾਂ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਵੀ ਗਈਆਂ। ਦੁਕਾਨਾਂ ਦੇ ਬਾਹਰ ਲੰਮੀ-ਲੰਮੀ ਲਾਈਨਾਂ ਦੇਖਣ ਨੂੰ ਮਿਲੀਆਂ। ਦਿੱਲੀ ਦੇ ਕਈ ਇਲਾਕੇ 'ਚ ਤਾਂ ਭਾਜੜ ਵੀ ਮਚੀ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੜਾਈਆਂ ਗਈਆਂ।
PunjabKesari
ਸਿਹਤ ਮੰਤਰੀ ਨੇ ਜਤਾਈ ਨਰਾਜ਼ਗੀ
ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ 'ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਹੋਣ 'ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਕਿਤੇ ਵੀ ਜੇਕਰ ਇਸ ਤਰੀਕੇ ਦੀ ਘਟਨਾ ਹੋ ਰਹੀ ਹੈ, ਤਾਂ ਉਹ ਮੈਨੂੰ ਪ੍ਰੇਸ਼ਾਨ ਕਰਦੀ ਹੈ। ਕੇਂਦਰੀ ਮੰਤਰੀ ਨੇ ਕਿਹਾ, ਮੈਨੂੰ ਦੁੱਖ ਅਤੇ ਹੈਰਾਨੀ ਹੁੰਦੀ ਹੈ ਕਿ ਕਿਸੇ ਸਰਕਾਰ ਨੇ ਅਜਿਹਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਫ਼ੈਸਲਾ ਲੈਣ ਦੇ ਬਾਅਦ ਇੰਪਲੀਮੈਂਟ ਕੀਤਾ ਗਿਆ ਹੈ ਤਾਂ ਇਸ ਦਾ ਰਿਵਿਊ ਜ਼ਰੂਰ ਕਰਣਾ ਚਾਹੀਦਾ ਹੈ।

ਕੇਜਰੀਵਾਲ ਬੋਲੇ-  ਛੋਟ ਵਾਪਸ ਲੈ ਲਿਆਂਗੇ
ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਏ ਜਾਣ 'ਤੇ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਨੇ ਵੀ ਨਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਹੁਣ ਪਤਾ ਲੱਗਾ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਹੋ ਰਿਹਾ ਹੈ ਤਾਂ ਸਾਨੂੰ ਉਸ ਇਲਾਕੇ ਨੂੰ ਸੀਲ ਕਰਣਾ ਹੋਵੇਗਾ ਅਤੇ ਜੋ ਵੀ ਛੋਟ ਦਿੱਤੀ ਜਾ ਰਹੀ ਹੈ ਉਸ ਨੂੰ ਵਾਪਸ ਲੈਣਾ ਹੋਵੇਗਾ। ਦਿੱਲੀ ਦੇ ਲੋਕਾਂ ਦੀ ਸਿਹਤ ਲਈ ਸਾਨੂੰ ਸਖਤ ਕਦਮ ਚੁੱਕਣੇ ਪੈਣਗੇ।


author

Inder Prajapati

Content Editor

Related News