ਦਿੱਲੀ ''ਚ ਹਵਾ ਦੀ ਗੁਣਵੱਤਾ ''ਚ ਮਾਮੂਲੀ ਸੁਧਾਰ, AQI ਹੁਣ ਵੀ ਬੇਹੱਦ ਖਰਾਬ

Saturday, Nov 23, 2019 - 06:42 PM (IST)

ਦਿੱਲੀ ''ਚ ਹਵਾ ਦੀ ਗੁਣਵੱਤਾ ''ਚ ਮਾਮੂਲੀ ਸੁਧਾਰ, AQI ਹੁਣ ਵੀ ਬੇਹੱਦ ਖਰਾਬ

ਨਵੀਂ ਦਿੱਲੀ-ਅੱਜ ਦਿੱਲੀ 'ਚ ਹਵਾ ਦੀ ਰਫਤਾਰ ਵਧਣ ਕਾਰਨ ਸਵਰਸਾਰ ਹਵਾ ਦੀ ਗੁਣਵੱਤਾ 'ਚ ਮਾਮੂਲੀ ਜਿਹਾ ਸੁਧਾਰ ਹੋਇਆ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ 'ਚ ਸਵੇਰੇ 9 ਵਜੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 340 ਦਰਜ ਕੀਤਾ ਗਿਆ ਸੀ, ਜੋ ਇੱਕ ਦਿਨ ਪਹਿਲਾਂ ਭਾਵ ਸ਼ੁੱਕਰਵਾਰ ਸ਼ਾਮ 4 ਵਜੇ ਨੂੰ 360 ਸੀ। ਸ਼ਨੀਵਾਰ ਵਧੇਰੇ ਨਿਗਰਾਨੀ ਕੇਂਦਰਾਂ 'ਤੇ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਪਾਈ ਗਈ। ਨਹਿਰੂ ਨਗਰ ਵਿਖੇ ਸੂਚਕ ਅੰਕ 387 ਸੀ ਅਤੇ ਇਹ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਾ ਸੀ।

ਮੌਸਮ ਵਿਗਿਆਨ ਨੇ ਹਵਾ ਦੀ ਗਤੀ ਵੱਧਣ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਹਵਾ ਗੁਣਵੱਤਾ 'ਚ ਥੋੜ੍ਹਾ ਜਿਹਾ ਸੁਧਾਰ ਹੋਣ ਦੀ ਉਮੀਦ ਜਤਾਈ ਸੀ ਹਾਲਾਂਕਿ 25 ਨਵੰਬਰ ਨੂੰ ਪੱਛਮੀ ਗੜਬੜੀ ਕਾਰਨ ਹਵਾ ਦੀ ਗਤੀ ਘੱਟ ਹੋਣ ਨਾਲ ਫਿਰ ਤੋਂ ਪ੍ਰਦੂਸ਼ਣ ਵੱਧਣ ਦਾ ਅੰਦਾਜ਼ਾ ਲਗਾਇਆ ਗਿਆ ਹੈ।


author

Iqbalkaur

Content Editor

Related News