ਦਿੱਲੀ ''ਚ ਗੈਸ ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

Thursday, Apr 29, 2021 - 12:56 PM (IST)

ਦਿੱਲੀ ''ਚ ਗੈਸ ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

ਨਵੀਂ ਦਿੱਲੀ- ਦਿੱਲੀ ਦੇ ਬਿਜਵਾਸਨ ਇਲਾਕੇ 'ਚ ਇਕ ਟਰਾਂਸਫਾਰਮਰ 'ਚ ਲੱਗੀ ਅੱਗ ਨੇੜੇ ਦੀਆਂ 2 ਝੁੱਗੀਆਂ 'ਚ ਫੈਲ ਗਈ, ਜਿਸ ਨਾਲ ਗੈਸ ਸਿਲੰਡਰ 'ਚ ਧਮਾਕਾ ਹੋਣ ਨਾਲ ਵੀਰਵਾਰ ਤੜਕੇ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚੋਂ ਚਾਰ ਨਾਬਾਲਗ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਲਮੀਕਿ ਕਾਲੋਨੀ 'ਚ ਇਕ ਟਰਾਂਸਫਾਰਮਰ 'ਚ ਅੱਗ ਲੱਗਣ ਬਾਰੇ ਦੇਰ ਰਾਤ 12.30 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ ਅੱਗ ਬੁਝਾਊ 4 ਗੱਡੀਆਂ ਮੌਕੇ 'ਤੇ ਪਹੁੰਚੀਆਂ। ਬਾਅਦ 'ਚ ਪੁਲਸ ਨੂੰ ਵਾਲਮੀਕਿ ਕਾਲੋਨੀ 'ਚ ਸਿਲੰਡਰ ਧਮਾਕੇ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ : ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ

ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸਫਾਰਮਰ 'ਚ ਅੱਗ ਲੱਗ ਗਈ ਅਤੇ ਉਸ ਦੀਆਂ ਲਪਟਾਂ ਤੇਜ਼ੀ ਨਾਲ ਕੋਲ ਸਥਿਤ 2 ਝੁੱਗੀਆਂ ਤੱਕ ਫੈਲ ਗਈ, ਜਿਸ ਨਾਲ ਐੱਲ.ਪੀ.ਜੀ. ਸਿਲੰਡਰ 'ਚ ਧਮਾਕਾ ਹੋ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿਲੰਡਰ ਧਮਾਕੇ 'ਚ ਕਮਲੇਸ਼ (37), ਉਸ ਦੀ ਪਤਨੀ ਬੁਧਾਨੀ (32), ਉਨ੍ਹਾਂ ਦੀ 16 ਅਤੇ 12 ਸਾਲ ਦੀਆਂ 2 ਧੀਆਂ ਅਤੇ 6 ਅਤੇ 3 ਸਾਲ ਦੇ 2 ਪੁੱਤਰਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਧਿਕਾਰੀਆਂ ਨਾਲ ਮਿਲ ਕੇ ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਫ਼ਦਰਜੰਗ ਹਸਪਤਾਲ ਭੇਜਿਆ। ਪੁਲਸ ਨੇ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ


author

DIsha

Content Editor

Related News