ਦਿੱਲੀ ''ਚ ਫੈਕਟਰੀ ''ਚ ਲੱਗੀ ਭਿਆਨਕ ਅੱਗ, ਮੌਕੇ ''ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ

Wednesday, Oct 18, 2023 - 03:23 PM (IST)

ਨਵੀਂ ਦਿੱਲੀ- ਦਿੱਲੀ ਦੇ ਬਵਾਨਾ ਦੀ ਇਕ ਫੈਕਟਰੀ ਵਿਚ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦੇ ਆਲੇ-ਦੁਆਲੇ ਕਾਲੇ ਧੂੰਏਂ ਦਾ ਗੁਬਾਰ ਉਠਣ ਲੱਗਾ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ 20 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਹਾਲਾਂਕਿ ਅੱਗ ਇੰਨੀ ਭਿਆਨਕ ਲੱਗੀ ਕਿ ਫਾਇਰ ਬ੍ਰਿਗੇਡ ਦੀਆਂ 6 ਹੋਰ ਗੱਡੀਆਂ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗ਼ਨੀਮਤ ਇਹ ਰਹੀ ਕਿ ਅਜੇ ਤੱਕ ਕਿਸ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਆਈ ਹੈ। 

ਇਹ ਵੀ ਪੜ੍ਹੋ-  ਧੀ ਨੇ ਦੂਜੇ ਧਰਮ ਦੇ ਮੁੰਡੇ ਨਾਲ ਕਰਵਾਇਆ ਵਿਆਹ, ਪਿਓ ਨੇ ਪੁੱਤਾਂ ਨਾਲ ਮਿਲ ਕੇ ਦੋਹਾਂ ਦਾ ਕੀਤਾ ਕਤਲ

ਓਧਰ ਦਿੱਲੀ ਫਾਇਰ ਬ੍ਰਿਗੇਡ ਸੇਵਾ ਨੂੰ ਸਵੇਰੇ ਬਵਾਨਾ ਦੀ ਇਕ ਦੋ-ਮੰਜ਼ਿਲਾ ਇਮਾਰਤ ਤੋਂ ਫੋਨ ਆਇਆ ਅਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਘੱਟ ਤੋਂ ਘੱਟ 26 ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਇਸ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਬਵਾਨਾ  ਦੀ ਪਲਾਸਟਿਕ ਦੇ ਦਾਣੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਇਆ ਸੀ। ਹਾਦਸੇ ਵਿਚ ਉੱਥੇ ਕੰਮ ਕਰ ਰਹੇ 6 ਮਜ਼ਦੂਰਾਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਝੁਲਸ ਗਏ ਸਨ। 

ਇਹ ਵੀ ਪੜ੍ਹੋੋ- ਬਜ਼ੁਰਗ ਨੇ ਕਾਂਗਰਸੀ ਆਗੂ ਦੇ ਪੈਰਾਂ 'ਚ ਰੱਖੀ ਪੱਗ, ਅੱਗਿਓਂ ਹੰਕਾਰੀ MLA ਨੇ ਮਾਰੇ ਠੁੱਡੇ,ਵੀਡੀਓ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News