ਦਿੱਲੀ ਆਬਕਾਰੀ ਨੀਤੀ ਕੇਸ: ਸਿਸੋਦੀਆ ਤੋਂ ਮੁੜ ਪੁੱਛ-ਗਿੱਛ ਕਰਨ ਤਿਹਾੜ ਜੇਲ੍ਹ ਪਹੁੰਚੀ ED ਦੀ ਟੀਮ

03/09/2023 11:27:15 AM

ਨਵੀਂ ਦਿੱਲੀ- ਦਿੱਲੀ ਆਬਕਾਰੀ ਨੀਤੀ ਘਪਲੇ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਕ ਵਾਰ ਫਿਰ ਪੁੱਛਗਿੱਛ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀ ਤਿਹਾੜ ਜੇਲ੍ਹ 'ਚ ਪਹੁੰਚ ਗਏ ਹਨ। ਜਾਂਚ ਏਜੰਸੀ ਦੇ ਸੂਤਰਾਂ ਮੁਤਾਬਕ ਉਨ੍ਹਾਂ ਕੋਲ ਸਿਸੋਦੀਆ ਤੋਂ ਤਿੰਨ ਦਿਨਾਂ ਤੱਕ ਪੁੱਛ-ਗਿੱਛ ਕਰਨ ਦੀ ਆਗਿਆ ਹੈ। 

ਇਹ ਵੀ ਪੜ੍ਹੋ-  ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ, 20 ਮਾਰਚ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ

ਇਸ ਤੋਂ ਪਹਿਲਾਂ ਈ. ਡੀ. ਨੇ ਸਿਸੋਦੀਆ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਪੁੱਛ-ਗਿੱਛ ਕੀਤੀ ਸੀ, ਜਿਸ ਨੂੰ ਪਾਰਟੀ, ਨੇਤਾਵਾਂ ਨੇ ਹਵਾਲਾ ਚੈਨਲ ਜ਼ਰੀਏ ਸਾਊਥ ਗਰੁੱਪ ਤੋਂ ਪ੍ਰਾਪਤ ਕੀਤਾ ਸੀ। ਉਨ੍ਹਾਂ ਤੋਂ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਪਿੱਲਈ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਬਾਰੇ ਵੀ ਪੁੱਛਿਆ ਗਿਆ। 

ਇਹ ਵੀ ਪੜ੍ਹੋ- ਦਿੱਲੀ ਆਬਕਾਰੀ ਨੀਤੀ ਕੇਸ: ED ਅੱਜ ਤਿਹਾੜ ਜੇਲ੍ਹ 'ਚ ਸਿਸੋਦੀਆ ਤੋਂ ਕਰੇਗਾ ਪੁੱਛ-ਗਿੱਛ

ਦੱਸਣਯੋਗ ਹੈ ਕਿ ਸਿਸੋਦੀਆ ਨੂੰ 26 ਫਰਵਰੀ ਨੂੰ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਰਾਊਜ਼ ਐਵੇਨਿਊ ਜ਼ਿਲ੍ਹਾ ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਅਦਾਲਤ ਦੇ ਸਾਹਮਣੇ ਪੈਂਡਿੰਗ ਹੈ, ਜਿਸ 'ਤੇ 10 ਮਾਰਚ ਨੂੰ ਸੁਣਵਾਈ ਹੋਵੇਗੀ। ਕੋਰਟ ਨੇ ਸਿਸੋਦੀਆ ਨੂੰ 20 ਮਾਰਚ ਤੱਕ ਤਿਹਾੜ ਜੇਲ੍ਹ ਭੇਜਿਆ ਹੈ। 

ਇਹ ਵੀ ਪੜ੍ਹੋ- ਮਨੀਕਰਨ ਸਾਹਿਬ 'ਚ ਭੰਨ-ਤੋੜ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਤੇ ਹਿਮਾਚਲ ਦੇ DGP ਨੇ ਟਵੀਟ ਕਰ ਕਹੀ ਇਹ ਗੱਲ


Tanu

Content Editor

Related News