ਦਿੱਲੀ ਆਬਕਾਰੀ ਨੀਤੀ ਮਾਮਲਾ: ਤੇਲੰਗਾਨਾ ਦੇ CM ਚੰਦਰਸ਼ੇਖਰ ਦੀ ਧੀ ਕਵਿਤਾ ਨੂੰ ED ਨੇ ਭੇਜਿਆ ਸੰਮਨ

03/08/2023 3:59:06 PM

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਬੇਟੀ ਕੇ. ਕਵਿਤਾ ਨੂੰ ਪੁੱਛ-ਗਿੱਛ ਲਈ ਸੰਮਨ ਜਾਰੀ ਕੀਤਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੀ ਆਗੂ 44 ਸਾਲਾ ਕਵਿਤਾ ਨੂੰ 9 ਮਾਰਚ ਨੂੰ ਦਿੱਲੀ 'ਚ ਸੰਘੀ ਏਜੰਸੀ ਦੇ ਸਾਹਮਣੇ ਹਾਜ਼ਰ ਹੋਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

ਅਧਿਕਾਰੀਆਂ ਮੁਤਾਬਕ ਕਵਿਤਾ ਨੂੰ ਹੈਦਰਾਬਾਦ ਦੇ ਕਾਰੋਬਾਰੀ ਰਾਮਚੰਦਰ ਪਿੱਲਈ ਦੇ ਸਾਹਮਣੇ ਬੈਠਾ ਕੇ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ। ਪਿੱਲਈ ਨੂੰ ਈ. ਡੀ. ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਕਵਿਤਾ ਨੂੰ ਪਿੱਲਈ ਦੇ ਨਾਲ ਆਹਮਣੇ-ਸਾਹਮਣੇ ਬੈਠਾ ਕੇ ਪੁੱਛ-ਗਿੱਛ ਕਰੇਗੀ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਬਿਆਨ ਦਰਜ ਕਰੇਗੀ। ਪਿੱਲਈ ਨੇ ਈ. ਡੀ. ਨੂੰ ਦੱਸਿਆ ਹੈ ਕਿ ਉਹ ਕਵਿਤਾ ਅਤੇ ਹੋਰਾਂ ਨਾਲ ਜੁੜੇ ਸ਼ਰਾਬ ਗਿਰੋਹ 'ਦੱਖਣੀ ਸਮੂਹ ਦੀ ਨੁਮਾਇੰਦਗੀ' ਕਰਦਾ ਹੈ।

ਇਹ ਵੀ ਪੜ੍ਹੋ- ਹਰਿਆਣਾ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਹੋਲੀ; ਪਸਰਿਆ ਰਹਿੰਦੈ ਸੰਨਾਟਾ, ਹੈਰਾਨ ਕਰ ਦੇਵੇਗੀ ਵਜ੍ਹਾ

ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ) ਦੀ ਆਗੂ ਕਵਿਤਾ ਨੇ ਕਿਹਾ ਕਿ ਉਹ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇਵੇਗੀ। ਉਸ ਨੇ ਇਹ ਵੀ ਕਿਹਾ ਕਿ ਉਹ ਈ.ਡੀ ਦੇ ਸਾਹਮਣੇ ਪੇਸ਼ ਹੋਣ 'ਤੇ ਕਾਨੂੰਨੀ ਰਾਏ ਲਵੇਗੀ ਕਿਉਂਕਿ ਉਹ 10 ਮਾਰਚ ਨੂੰ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਸਮਰਥਨ 'ਚ ਰਾਸ਼ਟਰੀ ਰਾਜਧਾਨੀ 'ਚ ਧਰਨਾ ਪ੍ਰਦਰਸ਼ਨ ਕਰਨ ਵਾਲੀ ਹੈ।

ਇਹ ਵੀ ਪੜ੍ਹੋ- ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਨਾਬਾਲਗ ਮੁੰਡਿਆਂ ਨੂੰ ਬੇਕਾਬੂ ਕਾਰ ਨੇ ਦਰੜਿਆ, ਹਾਦਸੇ 'ਚ 4 ਦੀ ਮੌਤ

ਜ਼ਿਕਰਯੋਗ ਹੈ ਕਿ ਪਿੱਲਈ ਦੀ ਈ. ਡੀ ਦੀ ਹਿਰਾਸਤ 12 ਮਾਰਚ ਤੱਕ ਹੈ। ਉਸ ਨੂੰ 13 ਮਾਰਚ ਨੂੰ ਮੁੜ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜੇਕਰ ਕਵਿਤਾ ਵੀਰਵਾਰ ਨੂੰ ਪੁੱਛ-ਗਿੱਛ ਵਿਚ ਸ਼ਾਮਲ ਨਹੀਂ ਹੁੰਦੀ ਹੈ ਤਾਂ ਏਜੰਸੀ ਪਿੱਲਈ ਨੂੰ ਹਿਰਾਸਤ 'ਚ ਰੱਖਣ ਦੌਰਾਨ ਪੁੱਛ-ਗਿੱਛ ਲਈ ਨਵੀਂ ਤਾਰੀਖ ਦੇ ਸਕਦੀ ਹੈ।


Tanu

Content Editor

Related News