ਦਿੱਲੀ ਆਬਕਾਰੀ ਨੀਤੀ : ED ਨੇ ਰਾਸ਼ਟਰੀ ਰਾਜਧਾਨੀ ''ਚ 25 ਥਾਂਵਾਂ ''ਤੇ ਮਾਰੇ ਛਾਪੇ

10/14/2022 1:23:13 PM

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ ਮਨੀ ਲਾਂਡਰਿੰਗ ਸੰਬੰਧੀ ਜਾਂਚ ਦੇ ਅਧੀਨ ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਘੱਟੋ-ਘੱਟ 25 ਥਾਂਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿੜੇ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ ਹੈ, ਉਹ ਸ਼ਰਾਬ ਦੇ ਵਪਾਰ ਅਤੇ ਵੰਡ ਨਾਲ ਜੁੜੇ ਨਿੱਜੀ ਅਦਾਰੇ ਹਨ। ਸੰਘੀਏ ਏਜੰਸੀ ਇਸ ਮਾਲੇ 'ਚ ਹੁਣ ਤੱਕ ਕਈ ਥਾਂਵਾਂ 'ਤੇ ਛਾਪੇ ਮਾਰ ਚੁੱਕੀ ਹੈ ਅਤੇ ਉਸ ਨੇ ਸ਼ਰਾਬ ਕਾਰੋਬਾਰੀ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ 'ਇੰਡੋਸਪੀਰਿਟ' ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਹੇਂਦਰੂ ਨੂੰ ਇਸ ਮਾਮਲੇ 'ਚ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਨੇ ਛਠ ਪੂਜਾ ਲਈ 25 ਕਰੋੜ ਰੁਪਏ ਕੀਤੇ ਅਲਾਟ

ਮਨੀ ਲਾਂਡਰਿੰਗ ਦਾ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਇਸ ਇਸ ਮਾਮਲੇ 'ਚ ਦਰਜ ਉਸ ਐੱਫ.ਆਈ.ਆਰ. ਨਾਲ ਸੰਬੰਧਤ ਹੈ, ਜਿਸ 'ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਨੂੰ ਦੋਸ਼ੀ ਬਣਾਇਆ ਗਿਆ ਹੈ। ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ 'ਚ ਬੇਨਿਯਮੀਆਂ ਨੂੰ ਲੈ ਕੇ ਸੀ.ਬੀ.ਆਈ. ਜਾਂਚ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਉੱਪ ਰਾਜਪਾਲ ਨੇ ਇਸ ਮਾਮਲੇ 'ਚ 11 ਆਬਕਾਰੀ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਇਹ ਯੋਜਨਾ ਜਾਂਚ ਦੇ ਦਾਇਰੇ 'ਚ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News