ਦਿੱਲੀ ਚੋਣਾਂ : ਕੇਜਰੀਵਾਲ ਵਿਰੁੱਧ ਚੋਣ ਮੈਦਾਨ ''ਚ ਉਤਰ ਸਕਦੀ ਹੈ ਸ਼ੀਲਾ ਦੀਕਸ਼ਤ ਦੀ ਬੇਟੀ

Thursday, Jan 16, 2020 - 10:45 AM (IST)

ਦਿੱਲੀ ਚੋਣਾਂ : ਕੇਜਰੀਵਾਲ ਵਿਰੁੱਧ ਚੋਣ ਮੈਦਾਨ ''ਚ ਉਤਰ ਸਕਦੀ ਹੈ ਸ਼ੀਲਾ ਦੀਕਸ਼ਤ ਦੀ ਬੇਟੀ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਮਣੇ ਦਿੱਲੀ ਸੱਤਾ ਦੀ ਚਾਬੀ ਹਾਸਲ ਕਰਨ ਲਈ ਕਈ ਚੁਣੌਤੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਬੇਟੀ ਲਤਿਕਾ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਕਿਸਮਤ ਅਜਮਾ ਸਕਦੀ ਹੈ। ਕਾਂਗਰਸ ਪਾਰਟੀ ਲਤਿਕਾ ਨੂੰ ਨਵੀਂ ਦਿੱਲੀ ਤੋਂ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਅਜਿਹੇ ਵਿਚ ਸ਼ੀਲਾ ਦੀਕਸ਼ਤ ਤੋਂ ਬਾਅਦ ਹੁਣ ਉਨ੍ਹਾਂ ਦੀ ਬੇਟੀ ਲਤਿਕਾ ਮੁੱਖ ਮੰਤਰੀ ਕੇਜਰੀਵਾਲ ਵਿਰੁੱਧ ਚੋਣ ਮੈਦਾਨ ਵਿਚ ਹੋ ਸਕਦੀ ਹੈ। ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਅਲਕਾ ਲਾਂਬਾ ਨੂੰ ਵੀ ਇੱਥੋਂ ਹੀ ਕੇਜਰੀਵਾਲ ਵਿਰੁੱਧ ਉਤਾਰ ਸਕਦੀ ਹੈ। ਜੋ ਕਿ ਕਦੇ ਆਮ ਆਦਮੀ ਪਾਰਟੀ ਦਾ ਹਿੱਸਾ ਸੀ। 
ਜੇਕਰ ਗੱਲ ਕੀਤੀ ਜਾਵੇ 2013 ਅਤੇ 2015 ਦੀਆਂ ਚੋਣਾਂ ਦੀ ਤਾਂ ਕੇਜਰੀਵਾਲ ਵਿਰੁੱਧ ਇਸ ਸੀਟ 'ਤੇ ਕਾਂਗਰਸ ਨੂੰ ਦੋਵੇਂ ਵਾਰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਸਾਲ 2013 'ਚ ਚੋਣਾਂ 'ਚ ਕੇਜਰੀਵਾਲ ਵਿਰੁੱਧ ਲੜੀ ਸੀ, ਜਿਸ ਵਿਚ ਉਨ੍ਹਾਂ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਸਾਲ 2015 ਦੀਆਂ ਚੋਣਾਂ 'ਚ ਕਾਂਗਰਸ ਨੇ ਸਾਬਕਾ ਮੰਤਰੀ ਕਿਰਨ ਵਾਲੀਆ ਨੂੰ ਆਪਣਾ ਉਮੀਦਵਾਰ ਬਣਾਇਆ ਸੀ, ਉਹ ਵੀ ਕੇਜਰੀਵਾਲ ਨੂੰ ਟੱਕਰ ਨਹੀਂ ਦੇ ਸਕੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਇਸ ਸੀਟ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ। ਅਗਲੇ ਇਕ ਜਾਂ ਦੋ ਦਿਨ 'ਚ ਇਸ ਸੀਟ ਦੀ ਤਸਵੀਰ ਸਾਫ ਹੋਣ ਦੀ ਸੰਭਾਵਨਾ ਹੈ।


author

Tanu

Content Editor

Related News