ਦਿੱਲੀ ਚੋਣਾਂ 2020 : ''ਆਪ'' ਪਾਰਟੀ ਅਤੇ ਕੇਜਰੀਵਾਲ ਦੀ ਜਿੱਤ ਲਈ ਇਹ ਕਾਰਨ ਨੇ ਮਜ਼ਬੂਤ ਥੰਮ੍ਹ

02/11/2020 6:53:56 PM

ਨਵੀਂ ਦਿੱਲੀ— ਦਿੱਲੀ ਲਈ ਅੱਜ ਭਾਵ ਮੰਗਲਵਾਰ ਦਾ ਦਿਨ ਬੇਹੱਦ ਖਾਸ ਹੈ। ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਾਂ ਦੀ ਗਿਣਤੀ ਚਲ ਰਹੀ ਹੈ। ਨਤੀਜੇ ਤਾਂ ਨਹੀਂ ਆਏ ਪਰ ਰੁਝਾਨਾਂ ਤੋਂ ਸਾਫ ਹੈ ਕਿ ਦਿੱਲੀ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੇਗੀ। ਅਜਿਹਾ ਇਸ ਲਈ ਕਿਉਂਕਿ ਦਿੱਲੀ ਦੀ ਜਨਤਾ ਨੇ ਦਿੱਲੀ ਚੋਣਾਂ 2020 'ਚ ਹਰ ਮੁੱਦੇ 'ਤੇ ਗੌਰ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ 'ਤੇ ਭਰੋਸਾ ਜਤਾਇਆ ਹੈ। ਸ਼ੁਰੂਆਤੀ ਰੁਝਾਨਾਂ 'ਚ ਵਿਚ ਇਕ ਗੱਲ ਤਾਂ ਸਾਫ ਹੈ ਕਿ ਦਿੱਲੀ ਦੇ ਦਿਲ ਵਿਚ ਫਿਲਹਾਲ ਅਰਵਿੰਦ ਕੇਜਰੀਵਾਲ ਵੱਸਦੇ ਹਨ। ਦਿੱਲੀ ਵਾਸੀਆਂ ਨੂੰ ਕੇਜਰੀਵਾਲ ਦੀ ਮਜ਼ਬੂਤ ਅਗਵਾਈ 'ਤੇ ਜ਼ਿਆਦਾ ਭਰੋਸਾ ਵੀ ਹੈ। ਸਵਾਲ ਇਹ ਹੈ ਕਿ ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਹ ਲੀਡ ਕਿਨ੍ਹਾਂ ਕਾਰਨ ਤੋਂ ਹੈ?

ਆਓ ਜਾਣਦੇ ਹਾਂ ਇਸ ਦੇ ਪਿੱਛੇ ਦੇ ਕਾਰਨ—
ਅਰਵਿੰਦ ਕੇਜਰੀਵਾਲ ਨੇ ਬੀਤੇ ਇਕ ਸਾਲ ਤੋਂ ਸਰਕਾਰ ਦੇ ਪੱਖ ਵਿਚ ਮਾਹੌਲ ਬਣਾਉਣ ਲਈ ਹਮੇਸ਼ਾ ਤੋਂ ਹੀ ਸਥਾਨਕ ਮੁੱਦਿਆਂ 'ਤੇ ਜ਼ੋਰ ਦਿੱਤਾ। ਚਾਹੇ ਗੱਲ ਬਿਜਲੀ ਦੀ ਹੋਵੇ ਜਾਂ ਪਾਣੀ ਦੀ। ਇਨ੍ਹਾਂ ਦੋ ਮੁੱਦਿਆਂ ਨੂੰ ਵਾਰ-ਵਾਰ ਮੁੱਦਾ ਬਣਾਇਆ। ਪਾਰਟੀ ਸ਼ੁਰੂ ਤੋਂ ਜਾਣਦੀ ਸੀ ਕਿ ਬਿਜਲੀ ਅਤੇ ਪਾਣੀ ਵਰਗੇ ਮੁੱਦੇ ਦਿੱਲੀ ਦੇ ਹਰ ਆਦਮੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦਾ ਅਸਰ ਵੋਟਾਂ 'ਤੇ ਵੀ ਨਜ਼ਰ ਆਵੇਗਾ। ਇਸ ਦਰਮਿਆਨ ਦਿੱਲੀ ਸਰਕਾਰ ਦੇ ਸਕੂਲਾਂ ਦੇ ਬਿਹਤਰ ਹੁੰਦੀ ਸਥਿਤੀ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ। ਕੇਜਰੀਵਾਲ ਦੀ ਸਰਕਾਰ ਦਿੱਲੀ ਦੀ ਜ਼ਿਆਦਾਤਰ ਆਬਾਦੀ ਨੂੰ ਬਿਜਲੀ ਅਤੇ ਪਾਣੀ ਮੁਫ਼ਤ ਦਿੰਦੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਔਰਤਾਂ ਦਾ ਖਾਸ ਖਿਆਲ ਰੱਖਿਆ। ਡੀ. ਟੀ. ਸੀ. ਬੱਸਾਂ ਅਤੇ ਦਿੱਲੀ ਮੈਟਰੋ 'ਚ ਸਫਰ ਮੁਫ਼ਤ ਕਰ ਦਿੱਤਾ ਗਿਆ। ਦਿੱਲੀ ਸਰਕਾਰ ਨੇ ਆਪਣੇ ਫੈਸਲਿਆਂ ਨਾਲ ਵੱਡੇ ਤਬਕੇ ਨੂੰ ਪ੍ਰਭਾਵਿਤ ਕੀਤਾ। 

ਹਾਲਾਂਕਿ ਪਾਰਟੀ ਨੇ ਤੈਅ ਕਰ ਲਿਆ ਸੀ ਕਿ ਉਹ ਅਜਿਹੇ ਮੁੱਦਿਆਂ ਤੋਂ ਬਚੇਗੀ, ਜਿਨ੍ਹਾਂ 'ਚ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ। ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਇਹ ਤੈਅ ਕੀਤਾ ਕਿ ਉਹ ਸ਼ਾਹੀਨ ਬਾਗ 'ਚ ਚਲ ਰਹੇ ਧਰਨਾ ਪ੍ਰਦਰਸ਼ਨ ਨੂੰ ਮੁੱਦਾ ਬਣਾਏਗੀ। ਭਾਜਪਾ ਵਾਰ-ਵਾਰ ਕੇਜਰੀਵਾਲ ਨੂੰ ਇਸ ਮੁੱਦੇ 'ਤੇ ਆਪਣੀ ਰਾਏ ਰੱਖਣ ਲਈ ਤਾਲ ਠੋਕਦੀ ਸੀ ਪਰ ਕੇਜਰੀਵਾਲ ਨੇ ਇਸ ਮੁੱਦੇ ਤੋਂ ਦੂਰੀ ਬਣਾ ਕੇ ਰੱਖੀ। ਚੋਣਾਂ ਦੌਰਾਨ ਤਿੰਨ ਵੱਡੀਆਂ ਪਾਰਟੀਆਂ- ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ। ਵੋਟਾਂ ਦੀ ਗਿਣਤੀ ਤੋਂ ਸਾਫ ਹੋ ਗਿਆ ਕਿ ਚੋਣ ਭਾਜਪਾ ਅਤੇ 'ਆਪ' ਦਰਮਿਆਨ ਹਨ। ਇਹ ਤਾਂ ਨਤੀਜੇ ਐਲਾਨ ਹੋਣ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਕਾਂਗਰਸ ਦਾ ਚੋਣਾਂ ਦਾ ਹਿੱਸਾ ਹੋ ਕੇ ਵੀ ਨਾ ਦੇ ਬਰਾਬਰ ਚੋਣ ਲੜ ਸਕਣਾ ਵੀ 'ਆਪ' ਪਾਰਟੀ ਦੇ ਪੱਖ 'ਚ ਜਾਂਦਾ ਨਜ਼ਰ ਆ ਰਿਹਾ ਹੈ।


Tanu

Content Editor

Related News