ਦਿੱਲੀ ਚੋਣਾਂ 2020: PM ਮੋਦੀ ਨੇ ਨੌਜਵਾਨਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

02/08/2020 8:28:29 AM

ਨਵੀਂ ਦਿੱਲੀ—ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪੀ. ਐੱਮ. ਮੋਦੀ ਨੇ ਟਵੀਟ ਕੀਤਾ, ''ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਦਾ ਦਿਨ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਲੋਕਤੰਤਰ ਦੇ ਇਸ ਮਹਾਂਉਤਸਵ 'ਚ ਭਾਗ ਲੈਣ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ।''

PunjabKesari

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਅਪੀਲ ਕੀਤੀ ਹੈ, ''ਜਿਵੇ ਤੁਸੀਂ ਘਰ ਦੀ ਜ਼ਿੰਮੇਵਾਰੀ ਚੁੱਕਦੀਆਂ ਹੋ ਉਵੇਂ ਹੀ ਦੁਨੀਆ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆ 'ਤੇ ਹੈ। ਤੁਸੀਂ ਸਾਰੀਆਂ ਔਰਤਾਂ ਵੋਟ ਪਾਉਣ ਜਰੂਰ ਜਾਓ ਅਤੇ ਆਪਣੇ ਘਰ ਦੇ ਪੁਰਸ਼ਾਂ ਨੂੰ ਵੀ ਨਾਲ ਲੈ ਕੇ ਜਾਓ। ਪੁਰਸ਼ਾ ਨਾਲ ਚਰਚਾ ਜਰੂਰ ਕਰੋ ਕਿ ਕਿਸ ਨੂੰ ਵੋਟ ਦੇਣਾ ਸਹੀ ਰਹੇਗਾ।''

PunjabKesari

ਦੱਸਣਯੋਗ ਹੈ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ 'ਚ ਸੱਤਾਧਾਰੀ 'ਆਪ', ਭਾਜਪਾ ਤੇ ਕਾਂਗਰਸ ਮੁੱਖ ਤੌਰ 'ਤੇ ਮੈਦਾਨ 'ਚ ਹਨ। ਇਨ੍ਹਾਂ ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਫੈਸਲਾ ਲੈਣਗੇ ਕਿ ਦਿੱਲੀ 'ਚ ਕਿਹੜੀ ਪਾਰਟੀ ਸੱਤਾ 'ਚ ਆਵੇਗੀ। ਵੋਟਿੰਗ ਅੱਜ ਸ਼ਾਮ 6 ਵਜੇ ਤੱਕ ਖਤਮ ਹੋ ਜਾਵੇਗੀ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਨਿਰਪੱਖ ਤੇ ਪੁਰ-ਅਮਨ ਕਰਵਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।


Iqbalkaur

Content Editor

Related News