ਸ਼ਾਹੀਨ ਬਾਗ ਫਿਰ ਪਹੁੰਚੀ ਚੋਣ ਕਮਿਸ਼ਨ ਦੀ ਟੀਮ, ਹਾਲਾਤਾਂ ਦਾ ਲਿਆ ਜਾਇਜ਼ਾ

Sunday, Feb 02, 2020 - 03:20 PM (IST)

ਸ਼ਾਹੀਨ ਬਾਗ ਫਿਰ ਪਹੁੰਚੀ ਚੋਣ ਕਮਿਸ਼ਨ ਦੀ ਟੀਮ, ਹਾਲਾਤਾਂ ਦਾ ਲਿਆ ਜਾਇਜ਼ਾ

ਨਵੀਂ ਦਿੱਲੀ—ਦਿੱਲੀ ਦੇ ਸ਼ਾਹੀਨ ਬਾਗ 'ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲਈ ਚੋਣ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਅੱਜ ਭਾਵ ਐਤਵਾਰ ਨੂੰ ਉੱਥੇ ਪਹੁੰਚੀ। ਦਿੱਲੀ ਦੇ ਚੀਫ ਚੋਣ ਕਮਿਸ਼ਨ ਅਧਿਕਾਰੀ ਰਣਬੀਰ ਸਿੰਘ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਟੀਮ ਨੇ ਸਥਾਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਥੋ ਦੇ ਪੋਲਿੰਗ ਬੂਥਾਂ ਅਤੇ ਸੁਰੱਖਿਆ ਸਬੰਧੀ ਮਸਲਿਆ ਸਬੰਧੀ ਵੀ ਗੱਲਬਾਤ ਕੀਤੀ।

ਦਿੱਲੀ 'ਚ 8 ਫਰਵਰੀ ਨੂੰ ਵੋਟਿੰਗ ਹੋਵੇਗੀ। ਇਸ ਦੇ ਲਈ ਤਿਆਰੀਆਂ ਆਖਰੀ ਪੜਾਅ 'ਚ ਹਨ। ਦੱਸ ਦੇਈਏ ਕਿ ਸ਼ਾਹੀਨ ਬਾਗ 'ਚ ਲਗਭਗ 50 ਦਿਨਾਂ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਾਹੀਨ ਬਾਗ 'ਚ ਸ਼ਨੀਵਾਰ ਨੂੰ ਫਾਇਰਿੰਗ ਦੀ ਘਟਨਾ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਸੀ। ਪ੍ਰਦਰਸ਼ਨ ਸਥਾਨ ਤੋਂ ਬਾਅਦ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।


author

Iqbalkaur

Content Editor

Related News