‘ਇਰਾਦਾ ਕਰ ਲਿਆ ਹੈ....’ ਲਾਂਚ ਹੋਇਆ ਦਿੱਲੀ ਸਰਕਾਰ ਦਾ ਸਿੱਖਿਆ ਗੀਤ

Tuesday, Apr 19, 2022 - 03:14 PM (IST)

‘ਇਰਾਦਾ ਕਰ ਲਿਆ ਹੈ....’ ਲਾਂਚ ਹੋਇਆ ਦਿੱਲੀ ਸਰਕਾਰ ਦਾ ਸਿੱਖਿਆ ਗੀਤ

ਨਵੀਂ ਦਿੱਲੀ- ਦਿੱਲੀ ਸਰਕਾਰ ਵਲੋਂ ਸਿੱਖਿਆ ’ਤੇ ਇਕ ਗੀਤ ਲਾਂਚ ਕੀਤਾ ਹੈ। ਇਸ ਗੀਤ ਦੇ ਬੋਲ ਹਨ- ‘ਇਰਾਦਾ ਕਰ ਲਿਆ ਹੈ, ਅਸੀਂ ਇਨ੍ਹਾਂ ਨੂੰ ਅਜਿਹਾ ਪੜ੍ਹਾਵਾਂਗੇ...।’ ਗੀਤ ਲਾਂਚਿੰਗ ਲਈ ਪ੍ਰੋਗਰਾਮ ਦਿੱਲੀ ਸਿੱਖਿਆ ਡਾਇਰੈਕਟੋਰੇਟ ਵਲੋਂ ਤਿਆਗਰਾਜ ਸਟੇਡੀਅਮ (ਆਈ. ਐੱਨ. ਏ.) ’ਚ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਦੀ ਲਾਈਵ ਵੈੱਬਕਾਸਟਿੰਗ ਵੀ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਯਾਨੀ ਕਿ ਅੱਜ ਦਿੱਲੀ ਐਜੂਕੇਸ਼ਨ ਗੀਤ ਲਾਂਚ ਕੀਤਾ।

ਤੁਸੀਂ ਦਿੱਲੀ ਸਰਕਾਰ ਦੇ ਇਸ ਗੀਤ ਨੂੰ ਦਿੱਲੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਵੈੱਬਸਾਈਟ http://edudel.nic.in ’ਤੇ ਜਾ ਕੇ ਪੂਰਾ ਗੀਤ ਵੇਖ ਅਤੇ ਸੁਣ ਸਕਦੇ ਹੋ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਗੀਤ ਸਿੱਖਿਆ ਲਈ ਉਨ੍ਹਾਂ ਦੇ ਵਿਜ਼ਨ ਅਤੇ ਮਿਸ਼ਨ ਬੁਨਿਆਦ ਦੀ ਤਰੱਕੀ ਦੀ ਸਮੀਖਿਆ ਨੂੰ ਦਰਸਾਉਂਦਾ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਗੀਤ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਨੂੰ ਸਮਰਪਿਤ ਹੈ। ਇਸ ਗੀਤ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ, ‘‘ਆਓ, ਦੇਸ਼ ਦੇ ਹਰ ਬੱਚੇ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੇਣ ਦੀ ਗੱਲ ਕਰੀਏ। ਸਿੱਖਿਆ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰੀਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦਾ ਇਹ ਗੀਤ ਜ਼ਰੂਰ ਸੁਣੋ। 

 

ਓਧਰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਿਖਿਆ, ‘‘ਇਕ ਇਨਸਾਨ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ 20 ਸਾਲ ਸਿੱਖਿਆ ਨੂੰ ਦਿੰਦਾ ਹੈ ਪਰ 20 ਸਾਲ ਲੰਬੀ ਸਿੱਖਿਆ ਦੇ ਕੇ ਅਸੀਂ ਕੀ ਚਾਹੁੰਦੇ ਹਾਂ? ਸਾਡਾ ਇਰਾਦਾ ਕੀ ਹੈ? ਬੱਚਾ, ਮਾਤਾ-ਪਿਤਾ, ਸਮਾਜ ਅਤੇ ਰਾਸ਼ਟਰ ਸਿੱਖਿਆ ਤੋਂ ਚਾਹੁੰਦੇ ਕੀ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ #ਦਿੱਲੀ ਸਿੱਖਿਆ ਗੀਤ ਰਿਲੀਜ਼ ਹੋ ਰਿਹਾ ਹੈ। 
 


author

Tanu

Content Editor

Related News