ਦਿੱਲੀ ਕ੍ਰਾਈਮ ਬਰਾਂਚ ਨੂੰ ਸੌਂਪੀ ਗਈ ਰਿੰਕੂ ਸ਼ਰਮਾ ਕਤਲਕਾਂਡ ਦੀ ਜਾਂਚ, 5 ਦੋਸ਼ੀ ਗ੍ਰਿਫ਼ਤਾਰ

02/13/2021 10:41:40 AM

ਨਵੀਂ ਦਿੱਲੀ- ਦਿੱਲੀ ਦੇ ਮੰਗੋਲਪੁਰੀ ਇਲਾਕੇ 'ਚ ਰਿੰਕੂ ਸ਼ਰਮਾ ਦਾ ਕੁਝ ਬਦਮਾਸ਼ਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਰਿੰਕੂ ਸ਼ਰਮਾ ਕਤਲਕਾਂਡ ਦੀ ਜਾਂਚ ਹੁਣ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੂੰ ਸੌਂਪੀ ਗਈ ਹੈ। ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਜ਼ਾਹਿਦ, ਮੇਹਤਾਬ, ਦਾਨਿਸ਼, ਤਾਜੁਦੀਨ ਅਤੇ ਇਸਲਾਮ ਦੇ ਤੌਰ 'ਤੇ ਹੋਈ ਹੈ। 

PunjabKesariਜਦੋਂ ਚਾਕੂ ਮਾਰਿਆ, ਉਦੋਂ ਵੀ ਜੈ ਸ਼੍ਰੀਰਾਮ ਬੋਲ ਰਿਹਾ ਸੀ ਰਿੰਕੂ
ਰਿੰਕੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਜਰੰਗ ਦਲ ਨਾਲ ਜੁੜਿਆ ਸੀ ਅਤੇ ਇਲਾਕੇ 'ਚ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦਾ ਸੀ। ਇਸ 'ਤੇ ਦੋਸ਼ੀਆਂ ਨੂੰ ਇਤਰਾਜ਼ ਸੀ। ਪਰਿਵਾਰ ਦਾ ਦੋਸ਼ ਹੈ ਕਿ ਰਿੰਕੂ ਦਾ ਕਤਲ ਇਸ ਲਈ ਕੀਤਾ ਗਿਆ ਕਿ ਉਹ ਇਲਾਕੇ 'ਚ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦਾ ਸੀ। 5 ਅਗਸਤ 2020 ਨੂੰ ਰਿੰਕੂ ਨੇ 'ਰਾਮ ਮੰਦਰ' ਬਣਨ ਦੀ ਖੁਸ਼ੀ 'ਚ ਇਲਾਕੇ 'ਚ ਜੈ ਸ਼੍ਰੀ ਰਾਮ ਰੈਲੀ ਵੀ ਕੱਢੀ ਸੀ। ਉਦੋਂ ਵੀ ਦੋਸ਼ੀ ਪੱਖ ਦੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਰਿੰਕੂ ਦੀ ਮਾਂ ਦਾ ਕਹਿਣਾ ਹੈ ਕਿ 30-40 ਲੋਕ ਆਏ। ਲਾਠੀ, ਡੰਡੇ ਅਤੇ  ਚਾਕੂ ਲਿਆਏ ਸਨ। ਮੇਰੇ ਪੁੱਤ ਨੂੰ ਬੁਹਤ ਮਾਰਿਆ, ਜਦੋਂ ਮਾਰਿਆ ਜਾ ਰਿਹਾ ਸੀ, ਉਦੋਂ ਵੀ ਉਹ ਜੈ ਸ਼੍ਰੀ ਰਾਮ ਬੋਲ ਰਿਹਾ ਸੀ।

PunjabKesariਪੁਲਸ ਨੇ ਦਿੱਤਾ ਇਹ ਬਿਆਨ
ਉੱਥੇ ਹੀ ਇਸ ਪੂਰੇ ਮਾਮਲੇ 'ਤੇ ਦਿੱਲੀ ਪੁਲਸ ਦਾ ਵੀ ਬਿਆਨ ਆਇਆ ਹੈ। ਰਿੰਕੂ ਸ਼ਰਮਾ ਕਤਲਕਾਂਡ 'ਤੇ ਦਿੱਲੀ ਪੁਲਸ ਦੇ ਬੁਲਾਰੇ ਚਿਨਮਯ ਬਿਸਵਾਲ ਨੇ ਕਿਹਾ ਕਿ 10 ਫਰਵਰੀ ਦੇਰ ਸ਼ਾਮ ਮੰਗੋਲਪੁਰੀ ਇਲਾਕੇ 'ਚ ਇਕ ਰੈਸਟੋਰੈਂਟ 'ਚ ਕੁਝ ਮੁੰਡੇ ਜਨਮ ਦਿਨ ਪਾਰਟੀ ਮਨਾਉਣ ਲਈ ਪਹੁੰਚੇ ਸਨ। ਉੱਥੇ ਇਕ ਪੁਰਾਣੇ ਰੈਸਟੋਰੈਂਟ ਬਿਜ਼ਨੈੱਸ ਬੰਦ ਹੋਣ ਨੂੰ ਲੈ ਕੇ ਝਗੜਾ ਹੋਇਆ, ਇਸ ਤੋਂ ਬਾਅਦ ਉਹ ਚੱਲੇ ਗਏ। ਉਨ੍ਹਾਂ 'ਚੋਂ ਇਕ ਮੁੰਡਾ ਅਤੇ ਝਗੜੇ 'ਚ ਸ਼ਾਮਲ ਕੁਝ ਮੁੰਡੇ ਦੁਬਾਰਾ ਰਿੰਕੂ ਸ਼ਰਮਾ ਦੇ ਘਰ ਕੋਲ ਪਹੁੰਚੇ ਅਤੇ ਇਸੇ ਲੜਾਈ 'ਚ ਰਿੰਕੂ ਨੂੰ ਚਾਕੂ ਲੱਗਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਸੀਂ ਹਰ ਪਹਿਲੂ ਨਾਲ ਘਟਨਾ ਦੀ ਜਾਂਚ ਕਰ ਰਹੇ ਹਨ। ਹੁਣ ਤੱਕ ਧਾਰਮਿਕ ਵਰਗਾ ਮਾਮਲਾ ਸਾਡੀ ਜਾਂਚ 'ਚ ਨਹੀਂ ਆਇਆ ਹੈ।


DIsha

Content Editor

Related News