ਦਿੱਲੀ ਕ੍ਰਾਈਮ ਬਰਾਂਚ ਨੇ ਗੋਲਡੀ-ਲਾਰੈਂਸ ਨਾਲ ਜੁੜੇ ਗਿਰੋਹ ਨੂੰ ਲੈ ਕੇ ਕੀਤੇ ਕਈ ਖ਼ੁਲਾਸੇ

05/12/2023 3:28:01 PM

ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਕਲਾ ਝਟੇਦੀ ਅਤੇ ਸੰਪਤ ਨੇਹਰਾ ਦੀ ਅਗਵਾਈ ਵਾਲੇ ਗਿਰੋਹਾਂ ਵਲੋਂ ਸੰਚਾਲਿਤ ਤਿੰਨ ਜ਼ਬਰਨ ਵਸੂਲੀ ਮਾਡਿੂਲ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਅਪਰਾਧਕ ਸਿੰਡੀਕੇਟ ਨਾਲ ਜੁੜੇ 8 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ, ਜਿਸ 'ਚ ਗਿਰੋਹ ਦੀਆਂ ਗਤੀਵਿਧੀਆਂ ਲਈ ਨਾਬਾਲਗਾਂ ਨੂੰ ਲਾਲਚ ਦੇਣ ਅਤੇ ਵਿਦੇਸ਼ਾਂ 'ਚ ਸ਼ਾਨਦਾਰ ਜੀਵਨ ਸ਼ੈਲੀ ਅਤੇ ਨਿਵੇਸ਼ ਲਈ ਕੱਢੇ ਗਏ ਪੈਸਿਆਂ ਦੀ ਵਰਤੋਂ ਕਰਨ 'ਚ ਸ਼ਾਮਲ ਇਕ ਅੰਤਰਰਾਸ਼ਟਰੀ ਨੈੱਟਵਰਕ ਦਾ ਖੁਲਾਸਾ ਕੀਤਾ ਗਿਆ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਵਿਸ਼ੇਸ਼ ਪੁਲਸ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ਦਿੱਲੀ-ਐੱਨ.ਸੀ.ਆਰ., ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ 'ਚ ਸਰਗਰਮ ਸੀ। ਸਿੰਡੀਕੇਟ ਨੇ ਇਕ ਕਾਰਜਪ੍ਰਣਾਲੀ ਵਿਕਸਿਤ ਕੀਤੀ ਸੀ, ਜਿਸ ਨਾਲ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਲਈ ਆਪਣੇ ਵਿਦੇਸ਼ੀ ਪੈਸਿਆਂ ਨੂੰ ਟਰੈਕ ਕਰਨਾ ਮੁਸ਼ਕਲ ਹੋ ਗਿਆ ਸੀ। 

ਇਹ ਵੀ ਪੜ੍ਹੋ : ਗੋਲਡੀ-ਲਾਰੈਂਸ ਗਿਰੋਹ ਦੇ ਜ਼ਬਰਨ ਵਸੂਲੀ ਮਾਡਿਊਲ ਦਾ ਪਰਦਾਫਾਸ਼, ਨਾਬਾਲਗਾਂ ਦਾ ਹੋ ਰਿਹੈ ਇਸਤੇਮਾਲ

ਸਿੰਡੀਕੇਟ ਦੇ ਵਿਚੋਲਿਆਂ ਨੇ ਆਪਣੀ ਵਿੱਤੀ ਸਥਿਤੀ ਅਤੇ ਭੁਗਤਾਨ ਸਮਰੱਥਾ ਦੇ ਆਧਾਰ 'ਤੇ ਸਟੋਰੀਆਂ, ਜੁਆਰੀਆਂ, ਰਿਅਲ ਐਸਟੇਟ ਡੀਲਰਾਂ, ਬਿਲਡਰਾਂ, ਜ਼ਮੀਨ ਹੜਪਣ ਵਾਲਿਆਂ ਅਤੇ ਜਿਊਲਰਜ਼ ਵਰਗੇ ਪੈਸੇ ਵਾਲੇ ਵਿਅਕਤੀਆਂ ਨੂੰ ਟਾਰਗੇਟ ਕੀਤਾ। ਯਾਦਵ ਨੇ ਕਿਹਾ,''ਇਕ ਵਾਰ ਟੀਚਿਆਂ ਦੀ ਚੋਣ ਹੋਣ ਤੋਂ ਬਾਅਦ ਗਿਰੋਹ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਫੋਨ, ਪੱਤਰ ਜਾਂ ਯਾਤਰਾਵਾਂ ਦੇ ਮਾਧਿਅਮ ਨਾਲ ਮੰਗ ਕਰਦਾ ਸੀ। ਜ਼ਬਰਨ ਪੈਸਿਆਂ ਦਾ ਹਵਾਲਾ ਚੈਨਲਾਂ ਦੇ ਮਾਧਿਅਮਾਂ ਨਾਲ ਵਿਦੇਸ਼ਾਂ 'ਚ ਟਰਾਂਸਫਰ ਕਰ ਦਿੱਤਾ ਜਾਂਦਾ ਸੀ।'' ਆਪਣੀ ਰਣਨੀਤੀ ਅੱਗੇ ਵਧਾਉਣ ਲਈ ਗਿਰੋਹ ਹਰਿਆਣਾ, ਰਾਜਸਥਾਨ ਜਾਂ ਦਿੱਲੀ ਦੇ ਗ੍ਰਾਮੀਣ ਖੇਤਰਾਂ ਤੋਂ 15 ਤੋਂ 20 ਸਾਲ ਦੀ ਉਮਰ ਦੇ ਨਾਬਾਲਗਾਂ ਦੀ ਭਰਤੀ ਕੀਤੀ। ਇਨ੍ਹਾਂ ਨੌਜਵਾਨਾਂ ਨੂੰ ਗਿਰੋਹ ਦਾ ਮੈਂਬਰ ਹੋਣ ਦਾ ਲਾਲਚ ਦਿੱਤਾ ਗਿਆ ਅਤੇ ਇੰਟਰਨੈੱਟ ਆਧਾਰਤ ਸੇਵਾਵਾਂ ਦੇ ਮਾਧਿਅਮ ਨਾਲ ਇਨ੍ਹਾਂ ਨਾਲ ਸੰਪਰਕ ਕੀਤਾ ਗਿਆ। ਯਾਦਵ ਨੇ ਕਿਹਾ,''ਉਨ੍ਹਾਂ ਨੂੰ ਵਿਸ਼ੇਸ਼ ਸਥਾਨਾਂ 'ਤੇ ਪਹੁੰਚਾਉਣ ਲਈ ਨਿਰਦੇਸ਼ ਦਿੱਤੇ ਗਏ ਸਨ ਅਤੇ ਨਕਾਬਪੋਸ਼ ਜਾਂ ਨਕਲੀ ਪਛਾਣ ਵਾਲੇ ਵਿਅਕਤੀਆਂ ਵਲੋਂ ਹਥਿਆਰ ਅਤੇ ਰਸਦ ਮਦਦ ਪ੍ਰਦਾਨ ਕੀਤੀ ਗਈ ਸੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News