ਦਿੱਲੀ ’ਚ ਵਧਿਆ ਕੋਰੋਨਾ ਦਾ ਗਰਾਫ਼, ਇਕ ਦਿਨ ’ਚ ਮਿਲੇ 813 ਨਵੇਂ ਕੇਸ

03/20/2021 5:51:56 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ, ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਲਾਗ ਦੇ 813 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਦਿੱਲੀ ਵਿਚ ਕੋਰੋਨਾ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਰਾਜਧਾਨੀ ’ਚ ਕੋਰੋਨਾ ਵਾਇਰਸ ਦੀ ਇਕ ਦਿਨ ਵਿਚ ਇਸ ਸਾਲ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਕੋਰੋਨਾ ਦੇ 813 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜਧਾਨੀ ’ਚ ਪੀੜਤਾਂ ਦੀ ਗਿਣਤੀ ਵੱਧ ਕੇ ਕੁੱਲ 6,47,161 ਹੋ ਗਈ, ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਮਗਰੋਂ ਮਿ੍ਰਤਕਾਂ ਦਾ ਅੰਕੜਾ 10,955 ਤੱਕ ਪਹੁੰਚ ਗਿਆ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ 'ਚ ਕਰੀਬ 40 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਬੁਲੇਟਿਨ ਮੁਤਾਬਕ ਪਿਛਲੇ ਇਕ ਦਿਨ ਵਿਚ 75,888 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਰਾਜਧਾਨੀ ਵਿਚ ਰਿਕਵਰੀ ਦਰ 97.78 ਫੀਸਦੀ ਹੈ। ਮੌਜੂਦਾ ਸਮੇਂ ਵਿਚ 1,722 ਕੋਰੋਨਾ ਮਰੀਜ਼ ਹੋਮ ਆਈਸੋਲਸ਼ਨ ਵਿਚ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ’ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਜਾਂ ਫਿਰ ਮਾਮੂਲੀ ਲੱਛਣ ਹਨ। ਦਿੱਲੀ ਵਿਚ ਹੋਮ ਆਈਸੋਲੇਸ਼ਨ ਦੇ ਆਉਣ ਵਾਲੇ ਮਰੀਜ਼ਾਂ ਸਮੇਤ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਵੱਧ ਕੇ 3409 ਹੋ ਗਈ ਹੈ। ਰਾਜਧਾਨੀ ’ਚ ਵਰਜਿਤ ਖੇਤਰਾਂ ਦੀ ਗਿਣਤੀ ਵੱਧ ਕੇ 712 ਹੋ ਗਈ ਹੈ। 

ਇਹ ਵੀ ਪੜ੍ਹੋ : ਘਰ-ਘਰ ਰਾਸ਼ਨ ਯੋਜਨਾ: ਕੇਜਰੀਵਾਲ ਬੋਲੇ- ਸਾਨੂੰ ਨਹੀਂ ਚਾਹੀਦਾ ਕੋਈ ਕ੍ਰੇਡਿਟ


Tanu

Content Editor

Related News