ਦਿੱਲੀ : ਲਾਪ੍ਰਵਾਹੀ ਦੇ ਦੋਸ਼ ’ਚ ਕੋਰਟ ਨੇ 5 ਡਾਕਟਰਾਂ ਨੂੰ ਸੰਮਨ ਕੀਤੇ ਜਾਰੀ

Tuesday, Aug 27, 2019 - 03:48 PM (IST)

ਦਿੱਲੀ : ਲਾਪ੍ਰਵਾਹੀ ਦੇ ਦੋਸ਼ ’ਚ ਕੋਰਟ ਨੇ 5 ਡਾਕਟਰਾਂ ਨੂੰ ਸੰਮਨ ਕੀਤੇ ਜਾਰੀ

ਨਵੀਂ ਦਿੱਲੀ— ਦਿੱਲੀ ਦੀ ਇਕ ਕੋਰਟ ਨੇ ਇੱਥੇ 2012 ’ਚ 5 ਡਾਕਟਰਾਂ ਦੀ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ 10 ਮਹੀਨੇ ਦੇ ਇਕ ਬੱਚੇ ਦੀ ਮੌਤ ਦੇ ਮਾਮਲੇ ’ਚ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਹਨ। ਕੋਰਟ ਨੇ ਕਿਹਾ ਕਿ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਨੇ ਡਾਕਟਰਾਂ ਦਾ ਨਾਮ 3 ਮਹੀਨੇ ਲਈ ਰਜਿਸਟਰ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਐਡੀਸ਼ਨਲ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਅਨੁਜ ਅਗਰਵਾਲ ਨੇ 2 ਵੱਖ-ਵੱਖ ਨਿੱਜੀ ਹਸਪਤਾਲਾਂ ਦੇ 4 ਡਾਕਟਰਾਂ ਅਤੇ ਇਨ੍ਹਾਂ ਵਿਚੋਂ ਇਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਭਾਰਤੀ ਸਜ਼ਾ ਜ਼ਾਬਤ 304 ਤਹਿਤ ਸੰਮਨ ਜਾਰੀ ਕੀਤਾ ਹੈ। ਕੋਰਟ ਦਾ ਇਹ ਸੰਮਨ ਬੱਚੇ ਦੀ ਮਾਂ ਰੇਣੂ ਤਿਆਗੀ ਵਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਜਾਰੀ ਕੀਤਾ ਹੈ। 

ਮਾਂ ਰੇਣੂ ਤਿਆਗੀ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਡਾਕਟਰਾਂ ਨੇ ਇਲਾਜ ਦੇ ਨਾਮ ’ਤੇ ਉਨ੍ਹਾਂ ਤੋਂ ਭਾਰੀ ਰਕਮ ਵਸੂਲੀ ਪਰ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਮਾਮਲੇ ’ਚ ਸਿੱਟਿਆਂ ਦੇ ਆਧਾਰ ’ਤੇ ਐੱਮ. ਸੀ. ਆਈ. ਦੀ ਕੇਮਟੀ ਨੇ ਗਾਂਧੀਨਗਰ ਵਿਚ ਜੈਨ ਚੈਰੀਟੇਬਲ ਟਰੱਸਟ ਹਸਪਤਾਲ ਦੇ ਡਾ. ਓਮ ਪ੍ਰਕਾਸ਼, ਡਾ. ਰਾਕੇਸ਼ ਤਿਆਗੀ ਅਤੇ ਪ੍ਰੀਤ ਵਿਹਾਰ ਵਿਚ ਤਨੇਜਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਦੋਸ਼ੀ ਪਾਇਆ। ਹਾਲਾਂਕਿ ਕਮੇਟੀ ਨੇ ਤਨੇਜਾ ਹਸਪਤਾਲ ਦੇ ਡਾਕਟਰ ਰਾਕੇਸ਼ ਕੁਮਾਰ ਜੈਨ ਅਤੇ ਡਾ. ਸ਼ੈਫਾਲੀ ਚੌਹਾਨ ਦੇ ਆਚਰਨ ਬਾਰੇ ਚੁੱਪ ਵੱਟ ਲਈ ਪਰ ਉਸ ਨੇ ਐੱਮ. ਸੀ. ਆਈ. ਰਜਿਸਟਰ ਤੋਂ ਉਨ੍ਹਾਂ ਦੇ ਨਾਮ ਹਟਾਉਣ ਦਾ ਨਿਰਦੇਸ਼ ਦਿੱਤਾ। ਕੋਰਟ ਨੇ ਕਮੇਟੀ ਦੀ ਰਿਪੋਰਟ ’ਤੇ ਵਿਚਾਰ ਨਾ ਕਰਨ ’ਤੇ ਜਾਂਚ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ। ਮੈਜਿਸਟ੍ਰੇਟ ਨੇ ਕਿਹਾ ਕਿ ਉਹ ਪੁਲਸ ਅਧਿਕਾਰੀਆਂ ਦੇ ਸਰਗਰਮ ਨਾ ਰਹਿਣ ਤੋਂ ਦੁਖੀ ਹਨ। 


author

Tanu

Content Editor

Related News