ਦਿੱਲੀ ''ਚ ਚੋਣਾਂਤੋਂ ਪਹਿਲਾਂ CM ਆਤਿਸ਼ੀ ਨੂੰ ਵੱਡੀ ਰਾਹਤ, ਅਦਾਲਤ ਨੇ ਮਾਣਹਾਨੀ ਦੇ ਮਾਮਲੇ ’ਚ ਕਾਰਵਾਈ ’ਤੇ ਲਗਾਈ ਰੋਕ

Friday, Nov 22, 2024 - 09:19 PM (IST)

ਦਿੱਲੀ ''ਚ ਚੋਣਾਂਤੋਂ ਪਹਿਲਾਂ CM ਆਤਿਸ਼ੀ ਨੂੰ ਵੱਡੀ ਰਾਹਤ, ਅਦਾਲਤ ਨੇ ਮਾਣਹਾਨੀ ਦੇ ਮਾਮਲੇ ’ਚ ਕਾਰਵਾਈ ’ਤੇ ਲਗਾਈ ਰੋਕ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਅਪਰਾਧਿਕ ਮਾਣਹਾਨੀ ਮਾਮਲੇ ਦੀ ਕਾਰਵਾਈ ’ਤੇ ਸ਼ੁੱਕਰਵਾਰ ਰੋਕ ਲਾ ਦਿੱਤੀ। ਵਿਸ਼ੇਸ਼ ਜੱਜ ਵਿਸ਼ਾਲ ਨੇ ਅਗਲੇ ਹੁਕਮਾਂ ਤੱਕ ਮੈਜਿਸਟਰੇਟ ਅਦਾਲਤ ’ਚ ਕਾਰਵਾਈ ’ਤੇ ਇਹ ਰੋਕ ਲਾਈ। ਮੈਜਿਸਟ੍ਰੇਟ ਅਦਾਲਤ ਨੇ ਭਾਜਪਾ ਦੇ ਇਕ ਨੇਤਾ ਵੱਲੋਂ ਦਾਇਰ ਸ਼ਿਕਾਇਤ ’ਤੇ ਆਤਿਸ਼ੀ ਨੂੰ ਸੰਮਨ ਜਾਰੀ ਕੀਤਾ ਸੀ।

ਭਾਜਪਾ ਨੇਤਾ ਨੇ ਆਤਿਸ਼ੀ ’ਤੇ ਉਨ੍ਹਾਂ ਦੀ ਮਾਣਹਾਨੀ ਕਰਨ ਦਾ ਦੋਸ਼ ਲਾਇਆ ਸੀ। ਵਿਸ਼ੇਸ਼ ਜੱਜ ਨੇ ਆਤਿਸ਼ੀ ਵੱਲੋਂ ਦਾਇਰ ਪਟੀਸ਼ਨ ’ਤੇ ਇਹ ਹੁਕਮ ਦਿੱਤਾ। ਆਤਿਸ਼ੀ ਨੇ ਉਕਤ ਮਾਮਲੇ ’ਚ ਸੰਮਨ ਜਾਰੀ ਕਰਨ ਵਾਲੀ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ 


author

Rakesh

Content Editor

Related News