ਰਾਹੁਲ ਗਾਂਧੀ ਨੂੰ ਕੋਰਟ ਤੋਂ ਮਿਲੀ ਰਾਹਤ, ਨਵਾਂ ਪਾਸਪੋਰਟ ਬਣਾਉਣ ਲਈ ਮਿਲੀ ਮਨਜ਼ੂਰੀ

05/26/2023 2:14:35 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਤਿੰਨ ਸਾਲ ਲਈ 'ਆਮ ਪਾਸਪੋਰਟ' ਜਾਰੀ ਕੀਤੇ ਜਾਣ ਲਈ ਸ਼ੁੱਕਰਵਾਰ ਨੂੰ ਕੋਈ ਇਤਰਾਜ਼ ਨਹੀਂ ਪ੍ਰਮਾਣ ਪੱਤਰ (ਐੱਨ.ਓ.ਸੀ.) ਦੇ ਦਿੱਤਾ। ਰਾਹੁਲ ਨੂੰ ਗੁਜਰਾਤ ਦੇ ਸੂਰਤ ਦੀ ਇਕ ਅਦਾਲਤ ਵਲੋਂ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਵਜੋਂ ਅਯੋਗ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਹੁਲ ਨੇ ਡਿਪਲੋਮੈਟ ਯਾਤਰਾ ਦਸਤਾਵੇਜ਼ ਵਾਪਸ ਦਿੱਤੇ ਸਨ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕੀਤੀ ਨਵੇਂ ਪਾਸਪੋਰਟ ਲਈ ਅਪੀਲ, ਕੋਰਟ ਇਸ ਦਿਨ ਕਰੇਗੀ ਸੁਣਵਾਈ

ਜੱਜ ਨੇ ਰਾਹੁਲ ਦੇ ਵਕੀਲ ਨੂੰ ਕਿਹਾ,''ਮੈਂ ਅੰਦਰੂਨੀ ਰੂਪ ਨਾਲ ਤੁਹਾਡੀ ਅਰਜ਼ੀ ਮਨਜ਼ੂਰ ਕਰ ਰਿਹਾ ਹਾਂ। 10 ਸਾਲ ਲਈ ਨਹੀਂ ਸਗੋਂ ਤਿੰਨ ਸਾਲ ਲਈ।'' ਕਾਂਗਰਸ ਨੇਤਾ ਰਾਹੁਲ ਨੈਸ਼ਨਲ ਹੈਰਾਲਡ ਮਾਮਲੇ 'ਚ ਦੋਸ਼ੀ ਹਨ ਅਤੇ ਇਸ 'ਚ ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਸ਼ਿਕਾਇਤਕਰਤਾ ਹਨ। ਰਾਹੁਲ ਨੇ 10 ਸਾਲ ਲਈ ਆਮ ਪਾਸਪੋਰਟ ਜਾਰੀ ਕਰਨ ਲਈ ਕੋਈ ਇਤਰਾਜ਼ ਨਹੀਂ ਪ੍ਰਮਾਣ ਪੱਤਰ ਦੀ ਅਪੀਲ ਕੀਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News