ਦਿੱਲੀ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12 ਹਜ਼ਾਰ ਦੇ ਪਾਰ, ਹੁਣ ਤੱਕ 208 ਦੀ ਹੋਈ ਮੌਤ

05/22/2020 3:56:12 PM

ਨਵੀਂ ਦਿੱਲੀ- ਰਾਜਧਾਨੀ 'ਚ ਗਲੋਬਲ ਮਹਾਮਾਰੀ ਕੋਵਿਡ-19 ਹੌਲੀ-ਹੌਲੀ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਕੋਰੋਨਾ ਵਾਇਰਸ ਹੋਰ ਭਿਆਨਕ ਹੋ ਗਿਆ ਹੈ ਅਤੇ ਰਿਕਾਰਡ 660 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਸ਼ਨ ਪ੍ਰਭਾਵਿਤਾਂ ਦੀ ਕੁੱਲ ਗਿਣਤੀ 12 ਹਜ਼ਾਰ ਨੂੰ ਪਾਰ ਕਰ ਗਈ ਅਤੇ ਮ੍ਰਿਤਕਾਂ ਦੀ ਗਿਣਤੀ 14 ਵਧ ਕੇ 200 ਦੇ ਉੱਪਰ ਪਹੁੰਚ ਗਈ। ਸੂਬੇ ਦੇ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਰਿਕਾਰਡ 660 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 12319 'ਤੇ ਪਹੁੰਚ ਗਈ।

ਇਸ ਦੌਰਾਨ 14 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ ਗਿਣਤੀ 208 ਹੋ ਗਈ। ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 'ਚ ਮਹਾਮਾਰੀ ਚੌਥੀ ਸਥਾਨ 'ਤੇ ਹੈ। ਫਿਲਹਾਲ ਵਾਇਰਸ ਦੇ ਸਰਗਰਮ ਮਾਮਲੇ 6214 ਹਨ। ਦਿੱਲੀ 'ਚ ਸਰਗਰਮ ਮਾਮਲਿਆਂ 'ਚ 169 ਆਈ.ਸੀ.ਯੂ. ਅਤੇ 27 ਵੈਂਟੀਲੇਟਰ 'ਤੇ ਹਨ। ਇਸ ਦੌਰਾਨ 330 ਮਰੀਜ਼ ਠੀਕ ਹੋਏ ਅਤੇ ਹੁਣ ਤੱਕ 5897 ਮਰੀਜ਼ ਸਿਹਤਮੰਦ ਹੋ ਚੁਕੇ ਹਨ।


DIsha

Content Editor

Related News