ਇਕ ਹਫ਼ਤੇ ''ਚ ਦਿੱਲੀ ਪਹੁੰਚੇਗੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੇਪ, ਤਿਆਰੀਆਂ ਸ਼ੁਰੂ

Tuesday, Dec 22, 2020 - 03:45 PM (IST)

ਨਵੀਂ ਦਿੱਲੀ- ਬ੍ਰਿਟੇਨ 'ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਸਨਸਨੀ ਫੈਲੀ ਹੋਈ ਹੈ। ਇਸ ਵਿਚ ਰਾਹਤ ਭਰੀ ਖ਼ਬਰ ਹੈ ਕਿ ਦਸੰਬਰ ਦੇ ਆਖ਼ਰੀ ਹਫ਼ਤੇ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਭਾਰਤ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੇਪ ਸ਼ਿਪਮੈਂਟ ਦਿੱਲੀ ਪਹੁੰਚ ਜਾਵੇਗੀ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਸੀ.ਈ.ਓ. ਵਿਦੇਹ ਜੈਪੁਰੀਆ ਅਨੁਸਾਰ ਦਿੱਲੀ ਏਅਰਪੋਰਟ ਨੂੰ ਦੋਵੇਂ ਕਾਰਗੋ ਟਰਮਿਨਲਾਂ ਨੂੰ ਵੈਕਸੀਨ ਦੀ ਸਾਂਭ-ਸੰਭਾਲ ਲਈ ਕੂਲ ਚੈਂਬਰਜ਼ ਨਾਲ ਲੈੱਸ ਕੀਤਾ ਗਿਆ ਹੈ। ਉਨ੍ਹਾਂ ਨੇ ਵੈਕਸੀਨ ਦੇ ਸੰਬੰਧ 'ਚ ਵੱਧ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲਾਟਸ ਬੁਕਿੰਗ ਲਈ ਇਕ ਟਰੱਕ ਮੈਨੇਜਮੈਂਟ ਸਿਸਟਮ ਹੈ, ਜਿਸ ਨਾਲ ਕਿ ਕੋਰੋਨਾ ਵੈਕਸੀਨ ਲਿਜਾਉਣ ਵਾਲੇ ਟਰੱਕਾਂ ਦਾ ਵੇਟ ਟਾਈਮ ਘੱਟ ਹੋ ਸਕੇ। ਕੂਲ ਚੈਨ ਕਪੈਸਿਟੀ ਮੇਨਟੇਨ ਕਰਨ ਲਈ ਅਸੀਂ ਵੱਖ-ਵੱਖ ਤਰ੍ਹਾਂ ਦੇ ਕੰਟੇਨਰ ਦੇਖ ਰਹੇ ਹਾਂ।

ਇਹ ਵੀ ਪੜ੍ਹੋ : ਕਿਸਾਨ ਅੱਜ ਕਰਨਗੇ ਅੰਬਾਨੀ ਦੇ ਘਰ ਦਾ ਘਿਰਾਓ, ਕਿਹਾ- ਜਿੱਥੇ ਰੋਕਿਆ ਉੱਥੇ ਹੀ ਲਾ ਲਵਾਂਗੇ ਡੇਰੇ

ਦੇਸ਼ 'ਚ ਕੋਰੋਨਾ ਦੀ ਵੈਕਸੀਨ ਕਦੋਂ ਆਏਗੀ, ਫਿਲਹਾਲ ਇਸ ਨੂੰ ਲੈ ਕੇ ਸਰਕਾਰ ਵਲੋਂ ਹਾਲੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸੀ.ਈ.ਓ. ਵਿਦੇਹ ਜੈਪੁਰੀਆ ਦਾ ਕਹਿਣਾ ਹੈ ਕਿ ਵੈਕਸੀਨ ਵੰਡ ਲਈ ਕੋਈ ਖ਼ਾਸ ਤਾਰੀਖ਼ ਨਹੀਂ ਦਿੱਤੀ ਗਈ ਹੈ। ਜੇਕਰ ਤੁਸੀਂ ਸਰਕਾਰ ਦੇ ਬਿਆਨ ਦੇਖੋ ਤਾਂ ਇਹ ਜਨਵਰੀ 2021 ਹੋ ਸਕਦੀ ਹੈ। ਵੈਕਸੀਨ ਦੀ ਪਹਿਲੀ ਖ਼ੇਪ ਕਿਸ ਕੰਪਨੀ ਦੀ ਹੋਵੇਗੀ, ਇਸ ਨੂੰ ਲੈ ਕੇ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਹੁਣ ਤੱਕ 33 ਕਿਸਾਨਾਂ ਦੀ ਮੌਤ, ਫਿਰ ਵੀ ਪੀ. ਐੱਮ. ਮੋਦੀ ਚੁੱਪ ਕਿਉਂ?

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News