ਦਿੱਲੀ : ਕੋਰੋਨਾ ਪਾਜ਼ੇਟਿਵ ITBP ਦੇ ਜਵਾਨ ਨੇ ਕੀਤੀ ਖੁਦਕੁਸ਼ੀ
Monday, Jun 29, 2020 - 07:59 PM (IST)
ਨਵੀਂ ਦਿੱਲੀ- ਦਿੱਲੀ ਦੇ ਕਰੋਲ ਬਾਗ 'ਚ ਕੋਰੋਨਾ ਦੇ ਇਕ ਆਈ. ਟੀ. ਬੀ. ਪੀ. ਜਵਾਨ ਨੇ ਖੁਦਕੁਸ਼ੀ ਕਰ ਲਈ। ਸੰਦੀਪ ਕੁਮਾਰ (31) ਨੇ ਆਪਣੀ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰੀ। ਉਹ ਸ਼ੁੱਕਰਵਾਰ ਨੂੰ ਆਪਣੇ ਬਾਕੀ ਸਾਥੀਆਂ ਦੇ ਨਾਲ ਡਿਊਟੀ ਕਰਕੇ ਵਾਪਸ ਆਏ ਸਨ। ਜਿਸ ਸਮੇਂ ਆਈ. ਟੀ. ਬੀ. ਪੀ. ਦੇ ਜਵਾਨਾਂ ਨੂੰ ਥਾਣੇ ਤੋਂ ਵਾਪਸ ਆਪਣੇ ਘਰ ਵੱਲ ਬੈਰੇਕ ਦੇ ਲਈ ਜਾਣਾ ਸੀ, ਠੀਕ ਉਸ ਸਮੇਂ ਸੰਦੀਪ ਨੇ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਸ ਦੇ ਅਨੁਸਾਰ ਪੋਸਟਮਾਰਟਮ ਤੋਂ ਪਹਿਲਾਂ ਮ੍ਰਿਤਕ ਜਵਾਨ ਦਾ ਕੋਰੋਨਾ ਟੈਸਟ ਹੋਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ।
ਫਿਲਹਾਲ ਇਹ ਦੇਖਿਆ ਜਾ ਰਿਹਾ ਹੈ ਕਿ ਜਵਾਨ ਸੰਦੀਪ ਕੁਮਾਰ ਦੇ ਸੰਪਰਕ 'ਚ ਕੌਣ-ਕੌਣ ਲੋਕ ਸਨ। ਪੁਲਸ ਦਾ ਕਹਿਣਾ ਹੈ ਕਿ ਖੁਦਕੁਸ਼ੀ ਦੀ ਵਜ੍ਹਾ ਸਾਫ ਨਹੀਂ ਹੋ ਸਕੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫਤਾਰ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਕਰੀਬ 10 ਦਿਨਾਂ 'ਚ ਜਦੋਂ ਤੋਂ ਦਿੱਲੀ 'ਚ ਟੈਸਟਿੰਗ ਨੂੰ ਵਧਾਇਆ ਗਿਆ ਹੈ ਤਾਂ ਹਰ ਰੋਜ਼ ਤਿੰਨ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।