ਦਿੱਲੀ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 4,483 ਨਵੇਂ ਮਾਮਲੇ ਆਏ, 28 ਮਰੀਜ਼ਾਂ ਦੀ ਮੌਤ
Saturday, Jan 29, 2022 - 06:35 PM (IST)
ਨਵੀਂ ਦਿੱਲੀ– ਰਾਜਧਾਨੀ ਦਿੱਲੀ ’ਚ ਬੀਤੇ 24 ਘੰਟਿਆਂ ਦਰਮਿਆਨ ਕੋਰੋਨਾ ਲਾਗ ਦੇ 4,483 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 28 ਮਰੀਜ਼ਾਂ ਦੀ ਮੌਤ ਹੋਈ ਹੈ। ਉਥੇ ਹੀ ਇਥੇ ਇਨਫੈਕਸ਼ਨ ਦਰ 7.41 ਫੀਸਦੀ ਹੋਈ ਹੈ ਅਤੇ ਸਰਗਰਮ ਮਾਮਲੇ 24800 ਹੋ ਗਏ ਹਨ। ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ਦੇ ਘੱਟ ਹੋਣ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ, ਬੀਤੇ ਦਿਨ ਦੇ ਮੁਕਾਬਲੇ ਅੱਜ ਯਾਨੀ ਸ਼ਨੀਵਾਰ ਨੂੰ 439 ਲੋਕ ਜ਼ਿਆਦਾ ਇਨਫੈਕਟਿਡ ਨਿਕਲੇ ਹਨ। ਇਸਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਜਧਾਨੀ ’ਚ ਕੋਰੋਨਾ ਦੇ 4,044 ਨਵੇਂ ਮਾਮਲੇ ਅਤੇ 25 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ– ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, ਕਿਹਾ- ਹਾਲੇ ਵੀ ਖ਼ਤਰਾ ਬਰਕਰਾਰ
COVID- 19 | Delhi reports 4483 new cases, 28 deaths and 8807 recoveries. Positivity rate 7.41%
— ANI (@ANI) January 29, 2022
Active cases 24800 pic.twitter.com/wgd7A2RePC
ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ
ਦੱਸ ਦੇਈਏ ਕਿ ਹੁਣ ਘੱਟ ਹੁੰਦੇ ਮਾਮਲਿਆਂ ਕਾਰਨ ਰਾਜਧਾਨੀ ਨੂੰ ਕਈ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਦਿੱਲੀ ’ਚ ਹੁਣ ਵਿਆਹ ’ਚ 200 ਮਹਿਮਾਨ ਸ਼ਾਮਿਲ ਹੋ ਸਕਦੇਹਨ। ਇਸਤੋਂ ਪਹਿਲਾਂ ਮਹਿਮਾਨਾਂ ਦੀ ਗਿਣਤੀ 20 ਤਕ ਸੀਮਿਤ ਕਰ ਦਿੱਤੀ ਗਈ ਸੀ। ਰੈਸਟੋਰੈਂਟ ਵੀ 50 ਫੀਸਦੀ ਸਮਰੱਥਾ ਨਾਲ ਕੰਮ ਕਰ ਸਕਣਗੇ ਪਰ ਸਕੂਲਾਂ ਨੂੰ ਲੈ ਕੇ ਸੂਬਾ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਉਮੀਦ ਸੀ ਕਿ ਸਕੂਲ ਖੋਲ੍ਹ ਦਿੱਤੇ ਜਾਣਗੇ।
ਓਧਰ, ਵੀਕੈਂਡ ਕਰਫਿਊ ਵੀ ਹਟ ਚੁੱਕਾ ਹੈ ਅਤੇ 50 ਫੀਸਦੀ ਸਮਰੱਥਾ ਦੇ ਨਾਲ ਸਿਨੇਮਾ ਹਾਲ ਖੋਲ੍ਹਣ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਇਸਤੋਂ ਇਲਾਵਾ ਰਾਜਧਾਨੀ ਦੇ ਦੁਕਾਨਦਾਰਾਂ ਨੂੰ ਵੀ ਵੱਡੀ ਰਾਹਤ ਦੇ ਦਿੱਤੀ ਗਈ ਹੈ। ਦਿੱਲੀ ’ਚ ਬਾਜ਼ਾਰਾਂ ਨੂੰ ਪਹਿਲਾਂ ਆਡ-ਈਵਨ ਨਾਲ ਖੋਲ੍ਹਣ ਦੀ ਮਨਜ਼ੂਰੀ ਸੀ। ਇਸਨੂੰ ਹੁਣ ਹਟਾ ਲਿਆ ਗਿਆ ਹੈ। ਹੁਣ ਰੋਜ਼ਾਨਾ ਸਾਰੀਆਂ ਦੁਕਾਨਾ ਖੁੱਲ੍ਹ ਸਕਣਗੀਆਂ।
ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ