ਦਿੱਲੀ ਨੂੰ ਠੰਡ ਅਤੇ ਧੁੰਦ ਤੋਂ ਮਿਲੀ ਰਾਹਤ ਤਾਂ ਵੱਧਣ ਲੱਗਾ ਪ੍ਰਦੂਸ਼ਣ, ਹਵਾ ਦੀ ਗੁਣਵੱਤਾ ''ਬੇਹੱਦ ਖ਼ਰਾਬ''

01/31/2021 10:01:42 AM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਠੰਡ ਅਤੇ ਸੰਘਣੀ ਧੁੰਦ ਤੋਂ ਥੋੜ੍ਹੀ ਰਾਹਤ ਮਿਲੀ ਹੈ। ਉੱਥੇ ਹੀ ਹੁਣ ਦਿੱਲੀ 'ਚ ਪ੍ਰਦੂਸ਼ਣ 'ਚ ਵਾਧਾ ਹੋਣ ਲੱਗਾ ਹੈ। ਰਾਜਧਾਨੀ 'ਚ ਅੱਜ ਯਾਨੀ ਐਤਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਸ਼੍ਰੇਣੀ 'ਚ ਪਹੁੰਚ ਗਿਆ ਹੈ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫਾਰਕਾਸਟਿੰਗ ਐਂਡ ਰਿਸਰਚ (ਸਫ਼ਰ) ਅਨੁਸਾਰ ਐਤਵਾਰ ਦੀ ਸਵੇਰ ਦਿੱਲੀ ਦੀ ਹਵਾ ਬਹੁਤ ਖ਼ਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ। ਰਾਜਧਾਨੀ 'ਚ ਔਸਤਨ ਹਵਾ ਦੀ ਗੁਣਵੱਤਾ ਯਾਨੀ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਦਾ ਪੱਧਰ 305 ਦਰਜ ਕੀਤਾ ਗਿਆ।

PunjabKesariਦੱਸਣਯੋਗ ਹੈ ਕਿ ਜ਼ੀਰੋ ਤੋਂ 50 ਵਿਚਾਲੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਨੂੰ 'ਚੰਗਾ', 51 ਤੋਂ 100 ਵਿਚਾਲੇ 'ਸੰਤੋਸ਼ਜਨਕ', 101 ਤੋਂ 200 ਵਿਚਾਲੇ 'ਮੱਧਮ', 201 ਤੋਂ 300 ਵਿਚਾਲੇ 'ਖ਼ਰਾਬ', 301 ਤੋਂ 400 ਵਿਚਾਲੇ 'ਬੇਹੱਦ ਖ਼ਰਾਬ' ਅਤੇ 401 ਤੋਂ 500 ਵਿਚਾਲੇ 'ਗੰਭੀਰ' ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਦਿੱਲੀ 'ਚ ਪਿਛਲੇ 2 ਦਿਨਾਂ ਤੋਂ ਸੰਘਣੀ ਧੁੰਦ ਅਤੇ ਸ਼ੀਤ ਲਹਿਰ 'ਚ ਕਮੀ ਕਾਰਨ ਦਿਨ ਦੇ ਤਾਪਮਾਨ 'ਚ ਵੀ ਥੋੜ੍ਹਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਜਦੋਂ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।


DIsha

Content Editor

Related News