ਸੋਮਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕੇਜਰੀਵਾਲ 26 ਜੁਲਾਈ ਨੂੰ ਵਪਾਰੀਆਂ ਨਾਲ ਕਰਨਗੇ ਬੈਠਕ

Sunday, Jul 24, 2022 - 05:34 PM (IST)

ਸੋਮਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕੇਜਰੀਵਾਲ 26 ਜੁਲਾਈ ਨੂੰ ਵਪਾਰੀਆਂ ਨਾਲ ਕਰਨਗੇ ਬੈਠਕ

ਰਾਜਕੋਟ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ 26 ਜੁਲਾਈ ਨੂੰ ਗੁਜਰਾਤ 'ਚ ਸੋਮਨਾਥ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਸ ਤੋਂ ਬਾਅਦ ਰਾਜਕੋਟ ਸ਼ਹਿਰ 'ਚ ਵਪਾਰੀਆਂ ਨਾਲ ਬੈਠਕ ਕਰਨਗੇ। ਪਾਰਟੀ ਦੇ ਇਕ ਅਹੁਦਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੁਜਰਾਤ 'ਚ ਇਸ ਸਾਲ ਦੇ ਆਖ਼ੀਰ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਕੇਜਰੀਵਾਲ ਦਾ ਰਾਜ ਦਾ ਇਹ ਦੂਜਾ ਅਤੇ ਇਸ ਮਹੀਨੇ ਤੀਜਾ ਦੌਰਾ ਹੋਵੇਗਾ।

ਪਾਰਟੀ ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ 'ਆਪ' ਨੇਤਾ ਸੋਮਵਾਰ ਨੂੰ ਪ੍ਰਦੇਸ਼ ਦੇ 2 ਦਿਨਾਂ ਦੌਰੇ 'ਤੇ ਪਹੁੰਚਣਗੇ ਅਤੇ ਇਸ ਦੌਰਾਨ ਉਹ ਸੋਮਨਾਥ ਮੰਦਰ ਜਾ ਕੇ ਪੂਜਾ ਕਰਨ ਤੋਂ ਬਾਅਦ ਵਪਾਰੀਆਂ ਨਾਲ ਬੈਠਕ ਕਰਨਗੇ।  ਪਾਰਟੀ ਨੇਤਾ ਰਾਜਗੁਰੂ ਨੇ ਦੱਸਿਆ,''ਅਰਵਿੰਦ ਜੀ ਸੋਮਵਾਰ ਸ਼ਾਮ ਰਾਜਕੋਟ ਪਹੁੰਚਣਗੇ ਅਤੇ ਉੱਥੋਂ ਉਹ ਗਿਰਸੋਮਨਾਥ ਜ਼ਿਲ੍ਹੇ 'ਚ ਸਥਿਤ ਸੋਮਨਾਥ ਕਸਬੇ ਲਈ ਰਵਾਨਾ ਹੋਣਗੇ, ਜਿੱਥੇ ਉਹ ਰਾਤ ਨੂੰ ਆਰਾਮ ਕਰਨਗੇ।'' ਉਨ੍ਹਾਂ ਦੱਸਿਆ,''ਅਗਲੀ ਸਵੇਰ ਉਹ ਸੋਮਨਾਥ ਮੰਦਰ 'ਚ ਪੂਜਾ ਕਰਨਗੇ ਅਤੇ ਇਸ ਤੋਂ ਉਹ ਰਾਜਕੋਟ ਪਹੁੰਚਣਗੇ, ਜਿੱਥੇ ਉਹ ਦੁਪਹਿਰ ਵਪਾਰੀਆਂ ਨਾਲ ਬੈਠਕ ਕਰਨਗੇ।


author

DIsha

Content Editor

Related News