ਆਖਕਾਰ ਉਸ ਘਰ ਨੂੰ ਮਿਲਿਆ ਕਿਰਾਏਦਾਰ, ਜਿੱਥੇ 11 ਲੋਕਾਂ ਨੇ ਕੀਤੀ ਸੀ ਖੁਦਕੁਸ਼ੀ

Saturday, Dec 28, 2019 - 04:26 PM (IST)

ਆਖਕਾਰ ਉਸ ਘਰ ਨੂੰ ਮਿਲਿਆ ਕਿਰਾਏਦਾਰ, ਜਿੱਥੇ 11 ਲੋਕਾਂ ਨੇ ਕੀਤੀ ਸੀ ਖੁਦਕੁਸ਼ੀ

ਨਵੀਂ ਦਿੱਲੀ— ਦਿੱਲੀ ਦਾ ਬੁਰਾੜੀ 'ਚ ਇਕ ਹੀ ਪਰਿਵਾਰ ਦੇ 11 ਲੋਕਾਂ ਨੇ ਅਜੀਬ ਤਰੀਕੇ ਨਾਲ ਆਪਣੇ ਹੀ ਘਰ 'ਚ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਦੇ ਪਿੱਛੇ ਤੰਤਰ-ਮੰਤਰ ਨੂੰ ਕਾਰਨ ਦੱਸਿਆ ਗਿਆ ਸੀ। ਬੁਰਾੜੀ ਦੇ ਸੰਤ ਕਬੀਰ ਨਗਰ ਦੇ ਜਿਸ ਘਰ 'ਚ ਇਕ ਪਰਿਵਾਰ ਦੇ ਸਾਰੇ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ, ਉਸ ਨੂੰ ਭੂਤੀਆ ਮੰਨ ਕੇ ਲੋਕਾਂ ਨੇ ਉਸ ਘਰ 'ਚ ਜਾਣਾ ਤੱਕ ਛੱਡ ਦਿੱਤਾ ਸੀ ਪਰ ਹੁਣ ਘਟਨਾ ਦੇ ਕਰੀਬ ਡੇਢ ਸਾਲ ਬਾਅਦ ਉੱਥੇ ਇਕ ਨਵਾਂ ਕਿਰਾਏਦਾਰ ਆ ਗਿਆ ਹੈ। ਜਾਣਕਾਰੀ ਅਨੁਸਾਰ ਡਾ. ਮੋਹਨ ਕਸ਼ਯਪ ਨਾਂ ਦੇ ਸ਼ਖਸ ਨੇ ਉਸ ਮਕਾਨ ਨੂੰ ਕਿਰਾਏ 'ਤੇ ਲਿਆ ਹੈ। ਘਰ ਨੂੰ ਕਿਰਾਏ 'ਤੇ ਲੈਣ ਵਾਲੇ ਮੋਹਨ ਕਸ਼ਯਪ ਨੇ ਕਿਹਾ ਕਿ ਮੈਨੂੰ ਅੰਧਵਿਸ਼ਵਾਸ 'ਤੇ ਕੋਈ ਭਰੋਸਾ ਨਹੀਂ ਹੈ ਅਤੇ ਇੰਨਾ ਜਾਣਦਾ ਹਾਂ ਕਿ ਇਹ ਘਰ ਮੇਰੇ ਬਜਟ 'ਚ ਹੈ। ਜਿਸ ਪਰਿਵਾਰ ਦੇ 11 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ, ਉਸੇ ਦੇ ਰਿਸ਼ਤੇਦਾਰ ਦਿਨੇਸ਼ ਚੁੰਡਾਵਤ ਅਨੁਸਾਰ ਗੁਆਂਢੀਆਂ ਨੇ ਹੀ ਘਰ 'ਚ ਭੂਤ ਹੋਣ ਦੀ ਅਫਵਾਹ ਫੈਲਾਈ ਸੀ।

PunjabKesariਦੱਸਣਯੋਗ ਹੈ ਕਿ ਸਾਲ 2018 'ਚ ਬੁਰਾੜੀ ਦੇ ਉਸ ਘਰ 'ਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਨਾਲ ਪੂਰਾ ਦੇਸ਼ ਦਹਿਲ ਗਿਆ ਸੀ। ਜਾਂਚ 'ਚ ਖੁਲਾਸਾ ਹੋਇਆ ਸੀ ਕਿ ਪੂਰੇ ਪਰਿਵਾਰ ਨੇ ਕਿਸੇ ਆਤਮਾ, ਅੰਧ ਵਿਸ਼ਵਾਸ ਅਤੇ ਤੰਤਰ-ਮੰਤਰ ਦੇ ਚੱਕਰ 'ਚ ਇਹ ਖੌਫਨਾਕ ਕਦਮ ਚੁੱਕਿਆ ਸੀ। ਇਸ ਵਾਰਦਾਤ ਦੇ ਬਾਅਦ ਤੋਂ ਹੀ ਉਹ ਘਰ ਲੋਕਾਂ ਲਈ ਮਨਹੂਸ ਹੋ ਗਿਆ ਸੀ। ਕੋਈ ਉਸ ਘਰ 'ਚ ਰਹਿਣ ਦੀ ਤਾਂ ਦੂਰ, ਕੋਲੋਂ ਲੰਘਣ ਦੀ ਵੀ ਨਹੀਂ ਸੋਚਦਾ ਸੀ। ਨੇੜੇ-ਤੇੜੇਦੇ ਰਹਿਣ ਵਾਲਿਆਂ ਦਾ ਮੰਨਣਾ ਹੈ ਕਿ ਅੱਧੀ ਰਾਤ ਨੂੰ ਉਸ ਘਰ 'ਚ ਆਤਮਾਵਾਂ ਨਿਕਲਦੀਆਂ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਘਰ ਦੇ ਵਿਕ ਜਾਣ ਦੀ ਅਫਵਾਹ ਵੀ ਤੇਜ਼ੀ ਨਾਲ ਫੈਲ ਰਹੀ ਹੈ। ਜਾਣਕਾਰਾਂ ਅਨੁਸਾਰ ਉਸ ਘਰ ਦੀ ਕੀਮਤ ਅੱਜ ਸਵਾ ਕਰੋੜ ਤੋਂ ਵਧ ਹੈ।


author

DIsha

Content Editor

Related News