ਕੋਲਕਾਤਾ 'ਚ ਡਾਕਟਰਾਂ ਨਾਲ ਬਦਸਲੂਕੀ : ਦਿੱਲੀ, ਬਿਹਾਰ, ਐੱਮ.ਪੀ. ਸਣੇ ਇਨ੍ਹਾਂ ਸੂਬਿਆਂ 'ਚ ਕੱਲ ਹੜਤਾਲ
Thursday, Jun 13, 2019 - 09:06 PM (IST)

ਨਵੀਂ ਦਿੱਲੀ— ਦਿੱਲੀ ਮੈਡੀਕਲ ਐਸੋਸੀਏਸ਼ਨ ਨਵੀਂ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਤੇ ਸਫਦਰਗੰਜ ਹਸਪਤਾਲ ਤੇ ਮਹਾਰਾਸ਼ਟਰ ਬਿਹਾਰ ਤੇ ਮੱਧ ਪ੍ਰਦੇਸ਼ ਦੇ ਰੇਜੀਡੈਂਟ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਡਾਕਟਰਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਸ਼ੁੱਕਰਵਾਰ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਪੱਛਮੀ ਬੰਗਾਲ ਦੇ ਐੱਨ.ਆਰ.ਐੱਸ. ਹਸਪਤਾਲ 'ਚ ਇਕ ਮਰੀਜ ਦੀ ਮੌਤ ਹੋ ਜਾਣ ਤੋਂ ਬਾਅਦ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਇਕ ਜੂਨੀਅਰ ਡਾਕਟਰ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਤੇ ਉਸ ਦੇ ਸਿਰ 'ਚ ਗੰਭੀਰ ਸੱਟ ਆਈ ਸੀ। ਡਾਕਟਰ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਵੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਪੂਰਨ ਮੈਡੀਕਲ ਬੰਦ ਦਾ ਐਲਾਨ ਕੀਤਾ ਹੈ ਅਤੇ ਇਸ ਦੌਰਾਨ ਸਾਰੇ ਨਿਜੀ ਹਸਪਤਾਲਾਂ, ਨਰਸਿੰਗ ਹੋਮ, ਸਰਕਾਰੀ ਹਸਪਤਾਲਾਂ ਪੂਰਨ ਰੂਪ ਨਾਲ ਬੰਦ ਰਹਿਣਗੇ। ਡੀ.ਐੱਮ.ਏ. ਦੇ ਪ੍ਰਧਾਨ ਡਾ. ਗਿਰੀਸ਼ ਤਿਆਗੀ ਨੇ ਕਿਹਾ ਕਿ ਇਸ ਦੌਰਾਨ ਸਾਰੇ ਨਿਜੀ, ਸਰਕਾਰੀ ਹਸਪਤਾਲਾਂ, ਨਰਸਿੰਗ ਹੋਮ 'ਚ ਸਾਰੇ ਓ.ਪੀ.ਡੀ. ਸੇਵਾਵਾਂ, ਲੈਬਸ ਸੇਵਾਵਾਂ ਤੇ ਡਾਇਗਨੋਸਟਿਕ ਸੇਵਾਵਾਂ ਬੰਦ ਰਹਿਣਗੀਆਂ। ਹਾਲਾਂਕਿ ਐਮਰਜੰਸੀ ਸੇਵਾਵਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।