ਦਿੱਲੀ: ਕੇਂਦਰੀ ਵਿਦਿਆਲਯ ’ਚ ਦਾਖ਼ਲੇ ਲਈ ਕਿਸੇ ਵੀ ਤਰ੍ਹਾਂ ਦੇ ਕੋਟੇ ''ਤੇ ਲੱਗੀ ਰੋਕ
Thursday, Apr 14, 2022 - 05:30 PM (IST)
ਨਵੀਂ ਦਿੱਲੀ- ਕੇਂਦਰੀ ਵਿਦਿਆਲਯ ਸੰਗਠਨ (ਕੇ. ਵੀ. ਐੱਸ.) ਦਿੱਲੀ ਨੇ ਵੱਡਾ ਹੁਕਮ ਜਾਰੀ ਕੀਤਾ ਹੈ। ਸੰਗਠਨ ਮੁਤਾਬਕ ਸਾਰੇ ਕੇਂਦਰੀ ਵਿਦਿਆਲਯ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ ਦੱਸਿਆ ਹੈ ਕਿ ਕੇਂਦਰੀ ਵਿਦਿਆਲਯ ’ਚ ਕਿਸੇ ਵੀ ਤਰ੍ਹਾਂ ਦੇ ਕੋਟੇ ’ਤੇ ਰੋਕ ਲਾਈ ਜਾ ਰਹੀ ਹੈ। ਮਤਲਬ ਕਿ ਸੰਗਠਨ ਨੇ ਸਿੱਧੇ ਤੌਰ ’ਤੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਟੇ ਦੇ ਵਿਸ਼ੇਸ਼ ਅਧਿਕਾਰ ਹੁਣ ਖ਼ਤਮ ਕੀਤੇ ਜਾਂਦੇ ਹਨ। ਸੰਗਠਨ ਦੇ ਇਸ ਕਦਮ ਨਾਲ ਸਿੱਧਾ ਫਾਇਦਾ ਇਹ ਹੋਵੇਗਾ ਕਿ ਯੋਗ ਬੱਚਿਆਂ ਨੂੰ ਇਹ ਸੀਟਾਂ ਮਿਲਣਗੀਆਂ।
ਇਹ ਵੀ ਪੜ੍ਹੋ: CM ਕੇਜਰੀਵਾਲ ਦਾ ਦਿੱਲੀ ਵਾਸੀਆਂ ਨੂੰ ਤੋਹਫ਼ਾ, ‘ਅੰਬੇਡਕਰ ਸਕੂਲ ਆਫ਼ ਐਕਸੀਲੈਂਸ’ ਦਾ ਕੀਤਾ ਉਦਘਾਟਨ
ਕੇਂਦਰੀ ਵਿਦਿਆਲਯ ’ਚ ਸੰਸਦ ਮੈਂਬਰ (MP) ਦੇ ਕੋਟੇ ’ਤੇ ਵੀ ਰੋਕ ਲਾਈ ਗਈ ਹੈ। ਹੁਣ ਬਿਨਾਂ ਕਿਸੇ ਕੋਟੇ ਦੇ ਹੀ ਕੇਂਦਰੀ ਵਿਦਿਆਲਯ ’ਚ ਦਾਖ਼ਲਾ ਮਿਲੇਗਾ। ਕੇਂਦਰੀ ਵਿਦਿਆਲਯ ’ਚ ਬਿਨਾਂ ਕਿਸੇ ਦੀ ਸਿਫਾਰਸ਼ ਦੇ ਦਾਖ਼ਲਾ ਹੋਣਗੇ। ਇਸ ਦੇ ਨਾਲ ਹੀ ਜੁਆਇੰਟ ਸੈਕ੍ਰਟਰੀ ਲੈਵਲ ਦੇ ਅਧਿਕਾਰੀ ਅਤੇ ਕੇਂਦਰੀ ਵਿਦਿਆਲਯ ਦੇ ਅਹੁਦਾ ਅਧਿਕਾਰੀ ਕੋਲ ਮੌਜੂਦ ਦਾਖ਼ਲੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੋਟੇ ਦਾ ਅਧਿਕਾਰ ਖ਼ਤਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦਾ ਕੀਤਾ ਉਦਘਾਟਨ, ਵੇਖੋ ਖੂਬਸੂਰਤ ਤਸਵੀਰਾਂ