ਦਿੱਲੀ : ਆਜ਼ਾਦਪੁਰ ਮੰਡੀ ਨਾਲ ਜੁੜੇ 15 ਲੋਕ ਕੋਰੋਨਾ ਇਨਫੈਕਟਡ, 13 ਦੁਕਾਨਾਂ ਸੀਲ

04/30/2020 4:37:21 PM

ਨਵੀਂ ਦਿੱਲੀ- ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਅਤੇ ਫਲ ਮੰਡੀ ਆਜ਼ਾਦਪੁਰ ਨਾਲ ਜੁੜੇ 15 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 13 ਦੁਕਾਨਾਂ ਸੀਲ ਕੀਤੀਆਂ ਗਈਆਂ ਹਨ। ਮੰਡੀ ਦੀ ਖੇਤੀਬਾੜੀ ਉਤਪਾਦਨ ਮਾਰਕੀਟਿੰਗ ਕਮੇਟੀ (ਏ.ਪੀ.ਐੱਮ.ਸੀ.) ਦੇ ਚੇਅਰਮੈਨ ਆਦਿਲ ਅਹਿਮਦ ਖਾਨ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ 15 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਿਲਾ ਨਿਗਰਾਨੀ ਦਲ ਇਨਾਂ ਨਾਲ ਬਰਾਬਰ ਸੰਪਰਕ 'ਚ ਹੈ ਅਤੇ ਇਨਾਂ ਦੇ ਸੰਪਰਕ 'ਚ ਆਏ ਹੋਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਹਿਮਦ ਖਾਨ ਨੇ ਕਿਹਾ ਕਿ ਹਾਲੇ ਤੱਕ ਮੰਡੀ 'ਚ 13 ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ 43 ਲੋਕ ਕੁਆਰੰਟੀਨ 'ਚ ਹਨ। ਮੰਡੀ ਪ੍ਰਸ਼ਾਸਨ ਇਨਾਂ ਲੋਕਾਂ ਦੇ ਖਾਣ ਪੀਣ ਦੀ ਵਿਵਸਥਾ ਕਰ ਰਿਹਾ ਹੈ। ਆਜ਼ਾਦਪੁਰ ਮੰਡੀ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਮੰਡੀ ਆਉਣ ਵਾਲੇ ਸਾਰੇ ਮਜ਼ਦੂਰ, ਵਪਾਰੀ, ਡਰਾਈਵਰ ਅਤੇ ਕਿਸਾਨਾਂ ਨੂੰ ਮਾਸਕ ਦਿੱਤਾ ਜਾ ਰਿਹਾ ਹੈ, ਪੂਰੀ ਮੰਡੀ 'ਚ ਸਫਾਈ ਮੁਹਿੰਮ ਚਾਲ ਕੇ ਮੰਡੀ ਨੂੰ ਰੋਜ਼ਾਨਾ 2 ਸਮੇਂ ਸਾਫ਼ ਕੀਤਾ ਜਾ ਰਿਹਾ ਹੈ ਅਤੇ ਸਾਰਿਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਰੋਜ਼ਾਨਾ ਜਾਰੀ ਹੈ।


DIsha

Content Editor

Related News