ਵਿਧਾਨ ਸਭਾ ਚੋਣਾਂ : ਅੱਜ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਵੋਟਿੰਗ ਲਈ ਦਿੱਲੀ ਤਿਆਰ

Thursday, Feb 06, 2020 - 11:07 AM (IST)

ਵਿਧਾਨ ਸਭਾ ਚੋਣਾਂ : ਅੱਜ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਵੋਟਿੰਗ ਲਈ ਦਿੱਲੀ ਤਿਆਰ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਯਾਨੀ ਵੀਰਵਾਰ ਸ਼ਾਮ 5 ਵਜੇ ਬੰਦ ਹੋ ਜਾਵੇਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਵੋਟਿੰਗ ਨਾਲ ਜੁੜੀਆਂ ਕਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਨਵੀਂ ਸਰਕਾਰ ਚੁਣਨ ਲਈ ਦਿੱਲੀ ਦੇ ਵੋਟਰ ਤਿਆਰ ਹਨ। 8 ਫਰਵਰੀ ਨੂੰ ਵੋਟਿੰਗ ਹੋਵੇਗੀ। ਇਸ ਲਈ 2689 ਥਾਂਵਾਂ 'ਤੇ 13750 ਵੋਟਿੰਗ ਕੇਂਦਰ ਬਣਾਏ ਜਾ ਰਹੇ ਹਨ। ਚੋਣਾਂ ਕਰਵਾਉਣ ਲਈ ਚੋਣ ਦਫ਼ਤਰ ਲਗਭਗ 70 ਕਰੋੜ ਰੁਪਏ ਖਰਚ ਕਰ ਰਿਹਾ ਹੈ। ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਕੀਤੀ ਜਾ ਸਕੇਗੀ। 11 ਫਰਵਰੀ ਨੂੰ ਨਤੀਜੇ ਐਲਾਨ ਕੀਤੇ ਜਾਣਗੇ। 

ਕੁੱਲ ਵੋਟਰ ਹਨ- 1,47,86,382
ਪੁਰਸ਼- 81,05,236
ਮਹਿਲਾ- 66,80,277
ਥਰਡ ਜੈਂਡਰ- 869

ਸੋਮਵਾਰ ਤੱਕ ਬੰਦ ਰਹਿਣਗੇ ਕਈ ਸਕੂਲ
ਦਿੱਲੀ 'ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਕਾਰੀ, ਮਦਦ ਪ੍ਰਾਪਤ ਅਤੇ ਨਿੱਜੀ ਸਕੂਲ 6 ਤੋਂ 8 ਫਰਵਰੀ ਤੱਕ ਬੰਦ ਰਹਿਣਗੇ, ਜਦਕਿ 9 ਫਰਵਰੀ ਨੂੰ ਐਤਵਾਰ ਹੈ। ਯਾਨੀ ਸੋਮਵਾਰ ਨੂੰ ਹੀ ਸਕੂਲ ਖੁੱਲ੍ਹ ਸਕਣਗੇ। ਇਹ ਉਹ ਸਕੂਲ ਹਨ, ਜਿਨ੍ਹਾਂ ਨੂੰ ਵੋਟਿੰਗ ਕੇਂਦਰ ਦੇ ਰੂਪ 'ਚ ਚੁਣਿਆ ਗਿਆ ਹੈ। ਹਾਲਾਂਕਿ ਸਿੱਖਿਆ ਡਾਇਰੈਕਟੋਰੇਟ ਨੇ ਇਨ੍ਹਾਂ ਸਕੂਲਾਂ ਨੂੰ 6 ਅੇ 7 ਫਰਵਰੀ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਚੋਣਾਂ ਨੂੰ ਦੇਖਦੇ ਹੋਏ 8 ਫਰਵਰੀ ਨੂੰ ਵੀ ਸਕੂਲ ਬੰਦ ਰਹਿਣਗੇ। ਇਨ੍ਹਾਂ ਸਕੂਲਾਂ ਨੂੰ ਵੋਟਿੰਗ ਕੇਂਦਰ ਬਣਾਉਣ ਲਈ 6 ਫਰਵਰੀ ਦੀ ਸਵੇਰ ਹੀ ਸਥਾਨਕ ਬਾਡੀਆਂ ਨੂੰ ਸੌਂਪ ਦਿੱਤਾ ਜਾਵੇਗਾ। ਇਸ ਨਾਲ ਚੋਣਾਂ ਦੇ ਕੰਮ 'ਚ ਰੁਕਾਵਟ ਨਹੀਂ ਆਏਗੀ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਨੂੰ ਸਕੂਲ ਆਉਣ-ਜਾਣ 'ਚ ਆਸਾਨੀ ਹੋਵੇਗੀ।


author

DIsha

Content Editor

Related News