ਕੇਜਰੀਵਾਲ ਦੀ ਸਫ਼ਲਤਾ ਦੇ ਪਿੱਛੇ ਪਤਨੀ ਦਾ ਹੱਥ, ਅੱਜ ਜਨਮ ਦਿਨ ''ਤੇ ਦੇਣਗੇ ''ਜਿੱਤ ਦਾ ਤੋਹਫਾ''

Tuesday, Feb 11, 2020 - 01:54 PM (IST)

ਕੇਜਰੀਵਾਲ ਦੀ ਸਫ਼ਲਤਾ ਦੇ ਪਿੱਛੇ ਪਤਨੀ ਦਾ ਹੱਥ, ਅੱਜ ਜਨਮ ਦਿਨ ''ਤੇ ਦੇਣਗੇ ''ਜਿੱਤ ਦਾ ਤੋਹਫਾ''

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਦੇ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ (ਆਪ) ਇਕ ਵਾਰ ਫਿਰ ਵੱਡੀ ਜਿੱਤ ਵੱਲ ਵਧ ਰਹੀ ਹੈ। ਉੱਥੇ ਹੀ ਚੋਣਾਵੀ ਨਤੀਜਿਆਂ ਤੋਂ ਵੱਖ ਅੱਜ ਦਾ ਦਿਨ ਕੇਜਰੀਵਾਲ ਲਈ ਬੇਹੱਦ ਖਾਸ ਹੈ। ਦਰਅਸਲ ਅੱਜ ਯਾਨੀ ਮੰਗਲਵਾਰ ਨੂੰ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮ ਦਿਨ ਵੀ ਹੈ। ਕੇਜਰੀਵਾਲ ਅੱਜ ਆਪਣੀ ਪਤਨੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਜਿੱਤ ਦਾ ਤੋਹਫਾ ਦੇਣ ਜਾ ਰਹੇ ਹਨ। ਚੋਣਾਂ 2020 ਦੇ ਨਤੀਜੇ ਆ ਗਏ ਹਨ। ਪਤਨੀ ਸੁਨੀਤਾ ਨੇ ਇਸ ਵਾਰ ਆਪਣੇ ਸੀ.ਐੱਮ. ਪਤੀ ਲਈ ਬਹੁਤ ਚੋਣ ਪ੍ਰਚਾਰ ਕੀਤਾ ਸੀ। ਇੱਥੇ ਤੱਕ ਕਿ ਕੇਜਰੀਵਾਲ ਨੂੰ ਦੋਵੇਂ ਬੱਚੇ ਵੀ ਇਸ ਵਾਰ ਪ੍ਰਚਾਰ 'ਚ ਜੁਟੇ ਰਹੇ। ਰਾਜਨੀਤੀ ਤੋਂ ਹਟ ਕੇ ਗੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਲਵ ਸਟੋਰੀ ਵੀ ਬਹੁਤ ਦਿਲਚਸਪ ਹੈ। ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ 'ਚ ਮਹੀਨੇ ਲੱਗ ਗਏ ਸਨ।

PunjabKesariਕੇਜਰੀਵਾਲ ਨੂੰ ਪਿਆਰ ਦਾ ਇਜ਼ਹਾਰ ਕਰਨ 'ਚ ਲੱਗੇ 4 ਮਹੀਨੇ
ਸੁਨੀਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਹੋਣ ਵਾਲਾ ਪਤੀ ਈਮਾਨਦਾਰ ਹੋਣ ਦੇ ਨਾਲ ਹੀ ਦੇਸ਼ ਸੇਵਾ ਨੂੰ ਪਹਿਲ ਦੇਣ ਵਾਲਾ ਹੋਵੇ। ਇੰਡੀਅਨ ਰੈਵੇਨਿਊ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੇਜਰੀਵਾਲ ਅਤੇ ਸੁਨੀਤਾ ਨਾਗਪੁਰ ਸਥਿਤ ਨੈਸ਼ਨਲ ਐਕੇਡਮੀ ਆਫ ਐਡਮਿਨੀਸਟ੍ਰੇਸ਼ਨ 'ਚ ਪਹਿਲੀ ਵਾਰ ਮਿਲੇ। ਹੌਲੀ-ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ ਅਤੇ ਪੱਕੀ ਦੋਸਤੀ ਹੋ ਗਈ। ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ ਪਰ ਦੋਹਾਂ ਨੇ ਹੀ ਇਕ-ਦੂਜੇ ਨੂੰ ਪ੍ਰਪੋਜ਼ ਨਹੀਂ ਕੀਤਾ। ਪਿਆਰ ਦਾ ਇਜ਼ਹਾਰ ਕਰਨ 'ਚ ਕੇਜਰੀਵਾਲ ਨੂੰ ਕਰੀਬ 4 ਮਹੀਨੇ ਲੱਗ ਗਏ। ਇਸ ਤੋਂ ਬਾਅਦ ਦੋਹਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਦਾ ਫੈਸਲਾ ਲਿਆ।

PunjabKesariਸਫ਼ਲਤਾ ਅਤੇ ਕਾਮਯਾਬੀ ਦੇ ਪਿੱਛੇ ਪਤਨੀ ਸੁਨੀਤਾ ਦਾ ਹੱਥ
ਕੇਜਰੀਵਾਲ ਖੁਦ ਕਈ ਵਾਰ ਕਹਿ ਚੁਕੇ ਹਨ ਕਿ ਉਨ੍ਹਾਂ ਦਾ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਸੌਖਾ ਨਹੀਂ ਸੀ। ਉਨ੍ਹਾਂ ਦੇ ਜੀਵਨ 'ਚ ਹਰ ਸਫ਼ਲਤਾ ਅਤੇ ਕਾਮਯਾਬੀ ਦੇ ਪਿੱਛੇ ਪਤਨੀ ਸੁਨੀਤਾ ਦਾ ਹੱਥ ਹੈ। ਭਾਵੇਂ ਅੰਨਾ ਹਜ਼ਾਰੇ ਨਾਲ ਭੁੱਖ-ਹੜਤਾਲ ਧਰਨਾ ਹੋਵੇ ਜਾਂ ਫਿਰ ਆਪਣੀ ਹੀ ਪਾਰਟੀ ਦੇ ਨੇਤਾਵਾਂ ਵਲੋਂ ਲਗਾਏ ਗਏ ਦੋਸ਼ ਹੋਣ, ਸੁਨੀਤਾ ਨੇ ਕੇਜਰੀਵਾਲ ਨੂੰ ਕਾਫ਼ੀ ਸਪੋਰਟ ਕੀਤਾ ਹੈ।

PunjabKesari


author

DIsha

Content Editor

Related News