ਦਿੱਲੀ ਵਿਧਾਨ ਸਭਾ ਚੋਣਾਂ : ਤਾਰੀਕਾਂ ਦਾ ਐਲਾਨ ਹੁੰਦੇ ਹੀ ਕੇਜਰੀਵਾਲ ਨੇ ਕੀਤਾ ਇਹ ਟਵੀਟ

01/06/2020 4:26:53 PM

ਨਵੀਂ ਦਿੱਲੀ— ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ। ਰਾਜ 'ਚ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸੋਮਵਾਰ ਨੂੰ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ। ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਦੇ ਨਾਲ ਹੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਤਾਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਪਹਿਲਾ ਰਿਐਕਸ਼ਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ,''ਇਹ ਚੋਣਾਂ ਕੰਮ ਦੇ ਆਧਾਰ 'ਤੇ ਹੋਣਗੀਆਂ।
PunjabKesariਦੱਸਣਯੋਗ ਹੈ ਕਿ ਦਿੱਲੀ 'ਚ ਚੋਣਾਂ 8 ਫਰਵਰੀ ਨੂੰ ਹੋਣਗੀਆਂ ਅਤੇ 11 ਫਰਵਰੀ ਨੂੰ ਚੋਣਾਂ ਦੇ ਨਤੀਜੇ ਆਉਣਗੇ। ਮੌਜੂਦਾ ਵਿਧਾਨ ਸਭਾ ਦਾ ਸਮਾਂ 22 ਫਰਵਰੀ ਤੱਕ ਹੈ। ਨਿਯਮ ਅਨੁਸਾਰ ਉਸ ਤੋਂ ਪਹਿਲਾਂ ਹੀ ਚੋਣਾਂ ਖਤਮ ਕਰਵਾ ਕੇ ਨਵੀਂ ਵਿਧਾਨ ਸਭਾ ਦਾ ਗਠਨ ਕਰਨਾ ਹੋਵੇਗਾ।


DIsha

Content Editor

Related News