ਦਿੱਲੀ ਵਿਧਾਨ ਸਭਾ ਚੋਣਾਂ : AAP ''ਚ ਸ਼ਾਮਲ ਹੋਣ ਦੇ ਕੁਝ ਘੰਟਿਆਂ ਬਾਅਦ ਇਨ੍ਹਾਂ 5 ਨੇਤਾਵਾਂ ਨੂੰ ਮਿਲਿਆ ਟਿਕਟ

1/15/2020 5:33:28 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 46 ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿੱਤਾ ਹੈ। ਉੱਥੇ ਹੀ 9 ਖਾਲੀ ਸੀਟਾਂ 'ਤੇ ਨਵੇਂ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਹੈ। ਇਸ ਤੋਂ ਇਲਾਵਾ 8 ਔਰਤਾਂ 'ਤੇ ਵੀ ਪਾਰਟੀ ਨੇ ਭਰੋਸਾ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਟਿਕਟ ਦਿੱਤਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਇਸ ਵਾਰ 5 ਅਜਿਹੇ ਉਮੀਦਵਾਰਾਂ ਨੂੰ ਉਤਾਰਿਆ ਹੈ, ਜਿਨ੍ਹਾਂ ਨੇ 24 ਘੰਟੇ ਪਹਿਲਾਂ ਪਾਰਟੀ ਦਾ ਹੱਥ ਫੜਿਆ ਸੀ। ਇਸ 'ਚ ਹਰਿਨਗਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਸਾਬਕਾ ਕੌਂਸਲਰ ਰਾਜਕੁਮਾਰੀ ਢਿੱਲੋ, ਸਾਬਕਾ ਕਾਂਗਰਸ ਨੇਤਾ ਅਤੇ ਸਮਾਜਸੇਵੀ ਨਵੀਨ ਚੌਧਰੀ (ਦੀਪੂ), ਰੋਹਿਣੀ ਵਾਰਡ ਤੋਂ ਕੌਂਸਲਰ ਜੈ ਭਗਵਾਨ ਉਪਕਾਰ, ਕਾਂਗਰਸ ਵਲੋਂ ਪਾਲਮ ਸੀਟ ਤੋਂ ਚੋਣ ਲੜ ਚੁਕੇ ਵਿਨੇ ਕੁਮਾਰ ਮਿਸ਼ਰ ਅਤੇ ਬਦਰਪੁਰ ਤੋਂ 2 ਵਾਰ ਵਿਧਾਇਕ ਰਹੇ ਰਾਮ ਸਿੰਘ ਨੇਤਾ ਵੀ ਸ਼ਾਮਲ ਹਨ।
PunjabKesariਹਰਿਨਗਰ ਵਿਧਾਨ ਸਭਾ ਸੀਟ
ਦਿੱਲੀ ਦੀ ਹਰਿਨਗਰ ਵਿਧਾਨ ਸਭਾ ਸੀਟ ਤੋਂ 2015 'ਚ 'ਆਪ' ਦੇ ਜਗਦੀਪ ਸਿੰਘ ਵਿਧਾਇਕ ਬਣੇ ਸਨ। ਉਨ੍ਹਾਂ ਨੇ ਭਾਜਪਾ ਦੇ ਅਵਤਾਰ ਸਿੰਘ ਨੂੰ ਕਰੀਬ 26 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾਇਆ ਸੀ। ਇਸ ਵਾਰ ਆਮ ਆਦਮੀ ਪਾਰਟੀ ਨੇ ਇੱਥੋਂ ਰਾਜ ਕੁਮਾਰੀ ਢਿੱਲੋ ਨੂੰ ਉਮੀਦਵਾਰ ਬਣਾਇਆ ਹੈ।
PunjabKesariਗਾਂਧੀ ਨਗਰ ਵਿਧਾਨ ਸਭਾ ਸੀਟ
ਆਪ ਨੇ ਗਾਂਧੀ ਨਗਰ ਤੋਂ ਨਵੀਨ ਚੌਧਰੀ (ਦੀਪ) ਨੂੰ ਉਮੀਦਵਾਰ ਬਣਾਇਆ ਹੈ। 2015 ਦੀਆਂ ਵਿਧਾਨ ਸਭਾ ਚੋਣਾਂ 'ਚ ਆਪ ਨੇ ਉਮੀਦਵਾਰ ਅਨਿਲ ਕੁਮਾਰ ਵਾਜਪਾਈ ਇੱਥੋਂ 7 ਹਜ਼ਾਰ ਤੋਂ ਵਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਨਿਲ ਕੁਮਾਰ ਵਾਜਪਾਈ ਨੇ 'ਆਪ' ਦਾ ਸਾਥ ਛੱਡ ਭਾਜਪਾ ਦਾ ਹੱਥ ਫੜ ਲਿਆ ਸੀ।
PunjabKesariਬਵਾਨਾ ਵਿਧਾਨ ਸਭਾ ਸੀਟ
ਆਪ ਨੇ ਬਵਾਨਾ ਤੋਂ ਜੈ ਭਗਵਾਨ ਉਪਕਾਰ ਨੂੰ ਉਮੀਦਵਾਰ ਬਣਾਇਆ ਹੈ। 2015 ਦੀਆਂ ਚੋਣਾਂ 'ਚ ਇੱਥੋਂ ਆਪ ਦੇ ਵੇਦ ਪ੍ਰਕਾਸ਼ ਨੇ ਜਿੱਤ ਹਾਸਲ ਕੀਤੀ ਸੀ। ਇਹ ਵਿਧਾਨ ਸਭਾ ਸੀਟ ਵੇਦ ਪ੍ਰਕਾਸ਼ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਤੋਂ ਬਾਅਦ 2017 'ਚ ਹੋਈਆਂ ਉੱਪ ਚੋਣਾਂ 'ਚ ਆਪ ਦੇ ਰਾਮ ਚੰਦਰ ਨੇ ਬਾਜ਼ੀ ਮਾਰੀ ਸੀ।
PunjabKesari

ਦਵਾਰਕਾ ਵਿਧਾਨ ਸਭਾ ਸੀਟ
ਦਵਾਰਕਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਵਿਨੇ ਕੁਮਾਰ ਮਿਸ਼ਰ ਨੂੰ ਉਮੀਦਵਾਰ ਬਣਾਇਆ ਹੈ। ਵਿਨੇ ਕੁਮਾਰ ਮਿਸ਼ਰ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰ ਦੇ ਬੇਟੇ ਹਨ। ਇਸ ਸੀਟ 'ਤੇ 2015 'ਚ ਆਪ ਦੇ ਆਦਰਸ਼ ਸ਼ਾਸਤਰੀ ਨੇ ਵਿਧਾਇਕ ਕੁਰਸੀ 'ਤੇ ਕਬਜ਼ਾ ਜਮਾਇਆ ਸੀ।
PunjabKesariਬਦਰਪੁਰ ਵਿਧਾਨ ਸਭਾ ਸੀਟ
ਆਪ ਨੇ ਬਦਰਪੁਰ ਵਿਧਾਨ ਸਭਾ ਸੀਟ ਤੋਂ ਰਾਮ ਸਿੰਘ ਨੇਤਾ ਜੀ ਨੂੰ ਟਿਕਟ ਦਿੱਤਾ ਹੈ। ਪਿਛਲੀਆਂ ਚੋਣਾਂ 'ਚ ਇੱਥੋਂ ਆਪ ਦੇ ਨਾਰਾਇਣ ਦੱਤ ਸ਼ਰਮਾ ਨੇ ਬਾਜ਼ੀ ਮਾਰੀ ਸੀ। ਉਂਝ ਇਸ ਸੀਟ ਤੋਂ ਰਾਮ ਸਿੰਘ 2 ਵਾਰ ਵਿਧਾਇਕ ਰਹਿ ਚੁਕੇ ਹਨ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਣਗੀਆਂ, ਜਦਕਿ 11 ਫਰਵਰੀ ਨੂੰ ਨਤੀਜੇ ਐਲਾਨ ਕੀਤੇ ਜਾਣਗੇ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਕ 21 ਜਨਵਰੀ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 22 ਜਨਵਰੀ ਨੂੰ ਹੋਵੇਗੀ, ਜਦਕਿ ਨਾਂ ਵਾਪਸ ਲੈਣ ਦੀ ਆਖਰੀ ਤਾਰੀਕ 24 ਜਨਵਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha