ਦਿੱਲੀ ਚੋਣਾਂ 2020 : ਘਰ ਬੈਠ ਵੋਟ ਦੇ ਸਕਣਗੇ ਰਾਜਧਾਨੀ ਦੇ ਬਜ਼ੁਰਗ ਅਤੇ ਦਿਵਯਾਂਗ

02/08/2020 9:48:30 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਅੱਜ ਯਾਨੀ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੇ ਇਸ ਵਾਰ ਵੋਟਰਾਂ ਲਈ ਕਈ ਸਾਰੇ ਇੰਤਜ਼ਾਮ ਕੀਤੇ ਹਨ। ਇਸ ਦੇ ਅਧੀਨ ਰਾਜਧਾਨੀ 'ਚ ਰਹਿਣ ਵਾਲੇ 80 ਸਾਲ ਅਤੇ ਇਸ ਤੋਂ ਉੱਪਰ ਦੇ ਬਜ਼ੁਰਗਾਂ ਅਤੇ ਦਿਵਯਾਂਗ ਵੋਟਰਾਂ ਨੂੰ ਵੋਟਿੰਗ ਲਈ ਵੋਟਿੰਗ ਕੇਂਦਰਾਂ 'ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਅਜਿਹੇ ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਨੇ ਇਸ ਵਾਰ ਪੋਸਟਲ ਬੈਲੇਟ ਪੇਪਰ ਨਾਲ ਵੋਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ, ਦਿੱਲੀ ਦੇ ਕਰੀਬ 1.44 ਕਰੋੜ ਵੋਟਰ ਵਿਧਾਨ ਸਭਾ ਚੋਣਾਂ 'ਚ ਘਰ ਬੈਠੇ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਨੇੜੇ ਵੋਟਿੰਗ ਕੇਂਦਰ 'ਤੇ ਕਿੰਨੀ ਲੰਬੀ ਲਾਈਨ ਹੈ ਅਤੇ ਹੁਣ ਤੱਕ ਕਿੰਨੇ ਲੋਕਾਂ ਨੇ ਵੋਟਿੰਗ ਕੀਤੀ।

ਬੂਥ ਐਪ ਨਾਂ ਦਾ ਐਪ ਲਾਂਚ ਕੀਤਾ ਗਿਆ ਹੈ
ਦਿੱਲੀ ਚੋਣ ਕਮਿਸ਼ਨ ਨੇ ਇਸ ਵਿਵਸਥਾ ਲਈ ਕਾਫੀ ਤਿਆਰੀ ਕੀਤੀ ਹੈ। ਚੋਣ ਕਮਿਸ਼ਨ ਨੇ 80 ਸਾਲ ਦੇ ਬਜ਼ੁਰਗਾਂ ਅਤੇ ਦਿਵਯਾਂਗ ਦੇ ਨਾਂਵਾਂ ਨੂੰ ਵੋਟਰ ਲਿਸਟ 'ਚ ਗੰਭੀਰਤਾ ਨਾਲ ਹਾਈਲਾਈਟ ਅਤੇ ਵੈਰੀਫਾਈ ਕੀਤਾ ਗਿਆ ਸੀ। ਵੋਟਰਾਂ ਲਈ ਇਕ ਨਵਾਂ ਐਪ ਵੀ ਲਾਂਚ ਕੀਤਾ ਗਿਆ ਹੈ, ਜਿਸ ਨੂੰ ਬੂਥ ਐਪ ਦਾ ਨਾਂ ਦਿੱਤਾ ਗਿਆ ਹੈ। ਇਸ ਐਪ ਨਾਲ ਕੋਈ ਵੀ ਵੋਟਰ ਘਰ ਬੈਠੇ ਇਹ ਪਤਾ ਕਰ ਸਕਦਾ ਹੈ ਕਿ ਨਜ਼ਦੀਕੀ ਵੋਟ ਕੇਂਦਰ 'ਤੇ ਕਿੰਨੀ ਲੰਬੀ ਲਾਈਨ ਹੈ ਅਤੇ ਕਿੰਨੇ ਲੋਕਾਂ ਨੇ ਹੁਣ ਤੱਕ ਵੋਟ ਕੀਤੀ ਹੈ।

ਇਸ ਤਰ੍ਹਾਂ ਕੰਮ ਕਰੇਗਾ ਐਪ
ਸਾਰੇ ਵੋਟਿੰਗ ਕੇਂਦਰਾਂ 'ਤੇ ਇਸ ਵਾਰ ਜੇਕਰ ਕੋਈ ਵੋਟਿੰਗ ਕਰਨ ਜਾਂਦਾ ਹੈ ਤਾਂ ਹੈਲਪ ਡੈਸਕ ਕੋਲ ਹੀ ਉਸ ਦਾ ਫੋਟੋ ਪਛਾਣ ਪੱਤਰ ਸਕੈਨ ਕਰ ਲਿਆ ਜਾਵੇਗਾ। ਇਸ ਨਾਲ ਐਪ 'ਤੇ ਇਹ ਪਤਾ ਲੱਗੇਗਾ ਕਿ ਕੋਈ ਵਿਅਕਤੀ ਵੋਟ ਪਾਉਣ ਗਿਆ ਹੈ। ਇਸ ਤੋਂ ਬਾਅਦ ਵੋਟਿੰਗ ਕਰਨ ਤੋਂ ਬਅਦ ਉਸ ਦੇ ਫੋਟੋ ਪਛਾਣ ਪੱਤਰ ਨੂੰ ਸਕੈਨ ਕੀਤਾ ਜਾਵੇਗਾ, ਜਿਸ ਨਾਲ ਐਪ 'ਤੇ ਪਤਾ ਲੱਗੇਗਾ ਕਿ ਉਸ ਵਿਅਕਤੀ ਨੇ ਵੋਟਿੰਗ ਕਰ ਦਿੱਤੀ ਹੈ। ਐਪ 'ਤੇ ਉਕਤ ਵੋਟਿੰਗ ਕੇਂਦਰ 'ਤੇ ਰਜਿਸਟਰਡ ਜਿੰਨੇ ਵੋਟਰ ਹਨ, ਉਨ੍ਹਾਂ 'ਚੋਂ ਕਿੰਨੇ ਵੋਟਿੰਗ ਕੀਤੀ, ਇਸ ਦਾ ਲਾਈਵ ਪਤਾ ਲੱਗੇਗਾ।


DIsha

Content Editor

Related News