ਦਿੱਲੀ ਵਿਧਾਨ ਸਭਾ ’ਚ ਭਾਰੀ ਹੰਗਾਮਾ, ਭਾਜਪਾ ਵਿਧਾਇਕ ਨੂੰ ਮਾਰਸ਼ਲਾਂ ਨੇ ਬਾਹਰ ਕੱਢਿਆ

03/12/2021 12:10:54 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਵਿਧਾਨ ਸਭਾ ’ਚ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਅਮਾਨਤੁੱਲਾ ਖਾਨ ਵਲੋਂ ਇਕ ਸਿਆਸੀ ਪਾਰਟੀ ’ਤੇ ਪਿਛਲੇ ਸਾਲ ਉੱਤਰੀ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਵਿਚ ਉਸ ਦੀ ਭੂਮਿਕਾ ਦਾ ਦੋਸ਼ ਲਾਏ ਜਾਣ ਪਿੱਛੋਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ’ਚ ਤਿੱਖੀ ਬਹਿਸ ਹੋਈ। ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਮਾਰਸ਼ਲਾਂ ਨੂੰ ਭਾਜਪਾ ਵਿਧਾਇਕ ਅਨਿਲ ਵਾਜਪਾਈ ਨੂੰ ਹਾਊਸ ’ਚੋਂ ਬਾਹਰ ਲਿਜਾਉਣ ਦਾ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ : ਦੰਗਿਆਂ ਤੋਂ ‘ਅਪਾਹਜ’ ਹੋਈ ਜ਼ਿੰਦਗੀ, ਕਿਸੇ ਨੇ ਗੁਆਾਈਆਂ ਅੱਖਾਂ ਤਾਂ ਕਿਸੇ ਨੂੰ ਗੁਆਉਣੇ ਪਏ ਹੱਥ

ਭਾਜਪਾ ਵਿਧਾਇਕ ਆਪਣਾ ਵਿਰੋਧ ਪ੍ਰਗਟਾਉਣ ਲਈ ਹਾਊਸ ਦੇ ਵਿਚਕਾਰ ਆ ਗਏ ਸਨ। ਸਪੀਕਰ ਨੇ ਭਾਜਪਾ ਦੇ ਵਿਧਾਇਕ ਨੂੰ ਪੂਰੇ ਦਿਨ ਲਈ ਹਾਊਸ ’ਚੋਂ ਬਾਹਰ ਰਹਿਣ ਦਾ ਹੁਕਮ ਦਿੱਤਾ। ਗੋਇਲ ਨੇ ਹੰਗਾਮੇ ਦੌਰਾਨ ਹੀ ਹਾਊਸ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ। ਅਮਾਨਤੁੱਲਾ ਨੇ ਪਿਛਲੇ ਸਾਲ ਫਰਵਰੀ ਦੇ ਅੰਤ ’ਚ ਦਿੱਲੀ ਵਿਖੇ ਹੋਏ ਫਿਰਕੂ ਦੰਗਿਆਂ ਬਾਰੇ ਰਿਪੋਰਟ ਪੇਸ਼ ਕਰਦਿਆਂ ਉਕਤ ਦੋਸ਼ ਲਾਇਆ ਸੀ। ਉਹ ਵਿਧਾਨ ਸਭਾ ਦੀ ਘੱਟ ਗਿਣਤੀ ਕਲਿਆਣ ਕਮੇਟੀ ਦੇ ਮੁਖੀ ਹਨ। ਉਕਤ ਦੰਗਿਆਂ ਵਿਚ 53 ਵਿਅਕਤੀ ਮਾਰੇ ਗਏ ਸਨ ਅਤੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ।

ਇਹ ਵੀ ਪੜ੍ਹੋ : ਦਿੱਲੀ : CAA ਨੂੰ ਲੈ ਕੇ ਹੋਈ ਹਿੰਸਾ 'ਤੇ ਭੜਕੇ ਫਿਲਮੀ ਸਿਤਾਰੇ, ਇੰਝ ਕੱਢੀ ਭੜਾਸ


DIsha

Content Editor

Related News