ਕੇਜਰੀਵਾਲ ਨੇ ਸਾਰੇ ਗੈਰ-ਭਾਜਪਾ ਦਲਾਂ ਨੂੰ ਰਾਜ ਸਭਾ ''ਚ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ

09/18/2020 5:56:32 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸਾਰੇ ਗੈਰ-ਭਾਜਪਾ ਦਲਾਂ ਨੂੰ ਅਪੀਲ ਕੀਤੀ ਕਿ ਰਾਜ ਸਭਾ 'ਚ ਇਕਜੁਟ ਹੋ ਕੇ ਖੇਤੀਬਾੜੀ ਨਾਲ ਜੁੜੇ ਤਿੰਨ ਬਿੱਲਾਂ ਦਾ ਵਿਰੋਧ ਕਰਨ। ਕੇਜਰੀਵਾਲ ਨੇ ਇਨ੍ਹਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ ਹੈ। ਹਿੰਦੀ 'ਚ ਕੀਤੇ ਟਵੀਟ 'ਚ ਕੇਜਰੀਵਾਲ ਨੇ ਲਿਖਿਆ,''ਕੇਂਦਰ ਦੇ ਤਿੰਨੋਂ ਬਿੱਲ ਕਿਸਾਨਾਂ ਨੂੰ ਵੱਡੀਆਂ ਕੰਪਨੀਆਂ ਦੇ ਹੱਥ ਸ਼ੋਸ਼ਣ ਲਈ ਛੱਡ ਦੇਣਗੇ।'' ਉਨ੍ਹਾਂ ਨੇ ਅੱਗੇ ਲਿਖਿਆ,''ਮੇਰੀ ਸਾਰੇ ਗੈਰ-ਭਾਜਪਾ ਪਾਰਟੀਆਂ ਨੂੰ ਬੇਨਤੀ ਹੈ ਕਿ ਰਾਜ ਸਭਾ 'ਚ ਇਕਜੁਟ ਹੋ ਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ, ਯਕੀਨੀ ਕਰਨ ਕਿ ਤੁਸੀਂ ਸਾਰੇ ਸੰਸਦ ਮੈਂਬਰ ਮੌਜੂਦ ਹੋਣ ਅਤੇ ਵਾਕਆਊਟ ਦਾ ਡਰਾਮਾ ਨਾ ਕਰੋ। ਪੂਰੇ ਦੇਸ਼ ਦੇ ਕਿਸਾਨ ਤੁਹਾਨੂੰ ਦੇਖ ਰਹੇ ਹਨ।''

PunjabKesariਦੱਸਣਯੋਗ ਹੈ ਕਿ ਕੇਂਦਰ ਸਰਕਾਰ ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ 'ਚ ਸੋਮਵਾਰ ਨੂੰ ਕਿਸਾਨਾਂ ਨਾਲ ਸੰਬੰਧਤ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਬਿੱਲ, ਮੁੱਲ ਭਰੋਸਾ ਅਤੇ ਖੇਤੀਬਾੜੀ ਸੇਵਾ 'ਤੇ ਕਿਸਾਨ (ਮਜ਼ਬੂਤੀਕਰਨ ਅਤੇ ਸੁਰੱਖਿਆ) ਸਮਝੌਤਾ ਬਿੱਲ ਅਤੇ ਜ਼ਰੂਰੀ ਵਸਤੂ (ਸੋਧ) ਬਿੱਲ, 2020 ਲੈ ਕੇ ਆਈ ਹੈ। ਜ਼ਰੂਰੀ ਵਸਤੂ (ਸੋਧ) ਬਿੱਲ ਮੰਗਲਵਾਰ ਨੂੰ ਲੋਕ ਸਭਾ 'ਚ ਪਾਸ ਹੋ ਗਿਆ ਹੈ। ਇਹ ਬਿੱਲ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਲਈ ਲਾਭਕਾਰੀ ਮੁੱਲ ਦਿਵਾਉਣ, ਖੇਤੀਬਾੜੀ ਪੈਦਾਵਾਰ ਦੇ ਰੁਕਾਵਟ ਮੁਕਤ ਵਪਾਰ ਨੂੰ ਸਮਰੱਥ ਬਣਾਉਣ ਦੇ ਨਾਲ ਹੀ ਕਿਸਾਨਾਂ ਨੂੰ ਆਪਣੀ ਪਸੰਦ ਦੇ ਨਿਵੇਸ਼ਕਾਂ ਨਾਲ ਜੁੜਨ ਦਾ ਮੌਕਾ ਕਰਨ ਨਾਲ ਸੰਬੰਧਤ ਹਨ।


DIsha

Content Editor

Related News