ਅਰਵਿੰਦ ਕੇਜਰੀਵਾਲ ਦੇ ਘਰ ਦੀ ਛੱਤ ਡਿੱਗੀ, ਵਾਲ-ਵਾਲ ਬਚੇ ਦਿੱਲੀ ਦੇ CM

08/07/2020 9:51:15 AM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਏ। ਦਰਅਸਲ ਸਿਵਲ ਲਾਈਨਜ਼ 'ਚ ਉਨ੍ਹਾਂ ਦੇ ਘਰ ਦੀ ਛੱਤ ਦਾ ਇਕ ਹਿੱਸਾ ਭਾਰੀ ਬਾਰਸ਼ ਕਾਰਨ ਡਿੱਗ ਗਿਆ। ਰਾਹਤ ਭਰੀ ਖ਼ਬਰ ਇਹ ਰਹੀ ਕਿ ਇਸ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ। ਇਸ ਘਟਨਾ ਤੋਂ ਬਾਅਦ ਹੁਣ 80 ਸਾਲ ਪੁਰਾਣੀ ਇਸ ਬਿਲਡਿੰਗ ਦਾ ਰਿਵਿਊ ਸ਼ੁਰੂ ਹੋ ਗਿਆ ਹੈ। ਇਕ ਸਰਕਾਰੀ ਸੂਤਰ ਅਨੁਸਾਰ ਹੁਣ ਤੱਕ ਸੀ.ਐੱਮ. ਦਾ ਚੈਂਬਰ ਵਾਰ ਰੂਮ ਵਰਗਾ ਸੀ, ਜਿੱਥੇ ਅਹਿਮ ਬੈਠਕਾਂ ਹੁੰਦੀਆਂ ਸਨ। ਇਹ ਚੰਗੀ ਕਿਸਮਤ ਦੀ ਗੱਲ ਹੈ ਕਿ ਘਟਨਾ ਦੌਰਾਨ ਚੈਂਬਰ 'ਚ ਕੋਈ ਵੀ ਮੌਜੂਦ ਨਹੀਂ ਸੀ, ਜਿੱਥੇ ਹਮੇਸ਼ਾ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ। ਜੋ ਛੱਤ ਡਿੱਗੀ ਹੈ, ਉਹ ਚੈਂਬਰ ਅਰਵਿੰਦ ਕੇਜਰੀਵਾਲ ਦਾ ਪਰਸਨਲ ਚੈਂਬਰ ਸੀ।

ਸੂਤਰ ਨੇ ਦੱਸਿਆ ਕਿ ਇਸ ਘਰ 'ਚ ਹਾਲੇ ਮੁੱਖ ਮੰਤਰੀ ਰਹਿ ਰਹੇ ਹਨ, ਉਸ ਨੂੰ 1942 'ਚ ਬਣਵਾਇਆ ਗਿਆ ਸੀ ਅਤੇ ਇਸ ਬਿਲਡਿੰਗ ਦੇ ਕਿਸੇ ਨਾ ਕਿਸੇ ਹਿੱਸੇ 'ਚ ਪੂਰੇ ਸਾਲ ਹੀ ਮੁਰੰਮਤ ਦਾ ਕੰਮ ਚੱਲਦਾ ਰਹਿੰਦਾ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ 'ਚ ਭਾਰੀ ਬਾਰਸ਼ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਿਲਡਿੰਗ ਦਾ ਹੋਰ ਵੀ ਹਿੱਸਾ ਪ੍ਰਭਾਵਿਤ ਹੋਇਆ ਹੋਵੇਗਾ। ਇਹੀ ਕਾਰਨ ਹੈ ਕਿ ਹੁਣ ਪਹਿਲੇ ਕੇਜਰੀਵਾਲ ਦੇ ਘਰ ਦਾ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਵਲੋਂ ਰਿਵਿਊ ਹੋ ਰਿਹਾ ਹੈ। ਅਧਿਕਾਰੀਆਂ ਦੀ ਅਸੈਸਮੈਂਟ ਰਿਪੋਰਟ ਤੋਂ ਹੀ ਅੱਗੇ ਬਾਰੇ ਸੋਚਿਆ ਜਾਵੇਗਾ।


DIsha

Content Editor

Related News