ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 8 ਗ੍ਰਿਫਤਾਰ

Sunday, Jan 15, 2023 - 06:07 PM (IST)

ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 8 ਗ੍ਰਿਫਤਾਰ

ਨਵੀਂ ਦਿੱਲੀ– ਦਿੱਲੀ ਪੁਲਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚੋਰੀ ਦੇ ਇਕ ਸ਼ੱਕੀ ਗਿਰੋਹ ਦਾ ਪਰਦਾਫਾਸ਼ ਕਰਕੇ ‘ਗ੍ਰਾਊਂਡ ਹੈਂਡਲਿੰਗ’ ਏਜੰਸੀਆਂ ਦੇ ਨਾਲ ਕੰਮ ਕਰਨ ਵਾਲੇ 8 ਲੋਡਰਾਂ (ਸਾਮਾਨ ਚੜਾਉਣ ਵਾਲੇ) ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਦੀਪਕ ਪਾਲ (25), ਗੌਤਮ ਕੁਮਾਰ (34), ਮੋਹਸੀਨ ਖਾਨ (23), ਰਾਹੁਲ ਯਾਦ (24), ਯਸ਼ਵਿੰਦਰ (28), ਪੱਪੀ ਕੁਮਾਰ (26), ਨੀਰਜ ਕੁਮਾਰ (26)ਅਤੇ ਕਮਲ ਕੁਮਾਰ (27) ਦੇ ਰੂਪ ’ਚ ਹੋਈ ਹੈ। 

ਇਹ ਵੀ ਪੜ੍ਹੋ- ਦਿੱਲੀ ’ਚ ਫਿਰ ਕੰਝਾਵਲਾ ਕਾਂਡ, ਕਾਰ ਸਵਾਰ ਨੇ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਿਆ

ਪੁਲਸ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 10 ਲੱਖ ਰੁਪਏ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ, 6 ਬ੍ਰਾਂਡਿਡ ਘੜੀਆਂ, ਇਕ ਐਪਲ ਆਈਫੋਨ ਅਤੇ 1.15 ਲੱਖ ਰੁਪਏ ਦੀ ਨਕਦੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਲ ਨੂੰ ਪੁਲਸ ਅਤੇ ਵਿਜੀਲੈਂਸ ਵਿਭਾਗ ਦੀ ਸਾਂਝੀ ਟੀਮ ਨੇ ਬੁੱਧਵਾਰ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਚੈੱਕ-ਇਨ ’ਤੇ ਰਜਿਸਟਰਡ ਬੈਗ ’ਚੋਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਚੋਰੀ ਦੇ ਚਾਰ ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਹਿਮਾਚਲ ਦੇ ਅਨਾਥ ਬੱਚਿਆਂ ਨੂੰ ਸਰਕਾਰ ਦਾ ਤੋਹਫਾ, ਮੁਫ਼ਤ ’ਚ ਕਰ ਸਕਣਗੇ ਹਵਾਈ ਜਹਾਜ਼ ਦਾ ਸਫ਼ਰ


author

Rakesh

Content Editor

Related News