ਜਲਦ ਹੀ ਗਲੋਬਲ ਹੱਬ ਬਣੇਗਾ ਦਿੱਲੀ ਏਅਰਪੋਰਟ : CEO ਵਿਦੇਹ ਕੁਮਾਰ

Saturday, Apr 12, 2025 - 11:46 AM (IST)

ਜਲਦ ਹੀ ਗਲੋਬਲ ਹੱਬ ਬਣੇਗਾ ਦਿੱਲੀ ਏਅਰਪੋਰਟ : CEO ਵਿਦੇਹ ਕੁਮਾਰ

ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ਦੀ ਸਾਲਾਨਾ ਸਮਰੱਥਾ ਅਗਲੇ ਇਕ-ਦੋ ਸਾਲਾਂ 'ਚ 2.4 ਕਰੋੜ ਤੋਂ ਵੱਧ ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਣ ਦੀ ਹੋਵੇਗੀ। ਉਮੀਦ ਹੈ ਕਿ ਦਿੱਲੀ ਏਅਰਪੋਰਟ ਅਗਲੇ 2 ਸਾਲਾਂ 'ਚ ਗਲੋਬਲ ਹੱਬ ਦੇ ਕਈ ਮਾਪੰਦਡ ਪੂਰੇ ਕਰ ਲਵੇਗਾ। ਦਿੱਲੀ ਹਵਾਈ ਅੱਡਾ ਏਸ਼ੀਆ ਪ੍ਰਸ਼ਾਂਤ ਖੇਤਰ, ਜਿਸ 'ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ, ਨਾਲ ਵਧੇਰੇ ਸੰਪਰਕ ਬਣਾਉਣ 'ਤੇ ਕੰਮ ਕਰ ਰਿਹਾ ਹੈ। ਇੱਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਜੂਦਾ ਸਮੇਂ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGIA) ਸਾਲਾਨਾ ਲਗਭਗ 22 ਮਿਲੀਅਨ ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਦਾ ਹੈ। ਦਿੱਲੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਇਕਾਈ, ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਦੇਹ ਕੁਮਾਰ ਜੈਪੁਰੀਅਰ ਨੇ ਕਿਹਾ ਕਿ ਹਵਾਈ ਅੱਡਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਏਸ਼ੀਆ ਪ੍ਰਸ਼ਾਂਤ ਖੇਤਰ ਨਾਲ ਹਵਾਈ ਸੰਪਰਕ ਵਧਾਉਣ ਲਈ ਗੱਲਬਾਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ

ਦਿੱਲੀ ਹਵਾਈ ਅੱਡੇ ਨੇ ਆਕਲੈਂਡ ਹਵਾਈ ਅੱਡੇ ਨਾਲ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ। ਡਾਇਲ ਰਾਸ਼ਟਰੀ ਰਾਜਧਾਨੀ 'ਚ IGIA ਦਾ ਸੰਚਾਲਨ ਕਰਦਾ ਹੈ ਅਤੇ ਮੌਜੂਦਾ ਸਮੇਂ ਇਸ ਰਾਹੀਂ 70 ਅੰਤਰਰਾਸ਼ਟਰੀ ਸਥਾਨਾਂ ਨੂੰ ਸੇਵਾ ਦਿੱਤੀ ਜਾ ਰਹੀ ਹੈ। ਜੈਪੁਰੀਅਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਅਸੀਂ ਗਲੋਬਲ ਹੱਬ ਬਣਨ ਦੀ ਦਿਸ਼ਾ 'ਚ ਕਾਫ਼ੀ ਅੱਗੇ ਵੱਧ ਚੁੱਕੇ ਹਨ।'' ਮੌਜੂਦਾ ਸਮੇਂ ਦਿੱਲੀ ਹਵਾਈ ਅੱਡੇ 'ਤੇ ਸਾਲਾਨਾ ਯਾਤਰੀ ਆਵਾਜਾਈ ਲਗਭਗ 2.2 ਕਰੋੜ ਹੈ। ਦਿੱਲੀ ਹਵਾਈ ਅੱਡੇ 'ਤੇ ਤਿੰਨ ਸੰਚਾਲਨ ਟਰਮਿਨਲ- ਟੀ1, ਟੀ-2 ਅਤੇ ਟੀ-3 ਹਨ। ਅਗਲੇ ਹਫ਼ਤੇ ਤੋਂ, ਟੀ-2 ਰੱਖ-ਰਖਾਅ ਕੰਮਾਂ ਲਈ ਅਸਥਾਈ ਰੂਪ ਨਾਲ ਬੰਦ ਹੋ ਜਾਵੇਗਾ। ਹਵਾਈ ਅੱਡੇ 'ਤੇ ਹਵਾਈ ਪੱਟੀ ਦੇ ਜ਼ਰੂਰੀ ਅਪਗ੍ਰੇਡੇਸ਼ਨ ਦਾ ਕੰਮ ਵੀ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News