ਦਿੱਲੀ ’ਚ 24 ਘੰਟਿਆਂ ’ਚ ਕੋਰੋਨਾ ਦੇ 11,684 ਮਾਮਲੇ ਆਏ, ਪਾਜ਼ੇਟਿਵਿਟੀ ਰੇਟ ’ਚ 5.52 ਫੀਸਦੀ ਦੀ ਕਮੀ

Tuesday, Jan 18, 2022 - 07:25 PM (IST)

ਦਿੱਲੀ ’ਚ 24 ਘੰਟਿਆਂ ’ਚ ਕੋਰੋਨਾ ਦੇ 11,684 ਮਾਮਲੇ ਆਏ, ਪਾਜ਼ੇਟਿਵਿਟੀ ਰੇਟ ’ਚ 5.52 ਫੀਸਦੀ ਦੀ ਕਮੀ

ਨਵੀਂ ਦੱਲੀ– ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਜਾਰੀ ਹੈ। ਪਿਛਲੇ 24 ਘੰਟਿਆਂ ’ਚ ਦਿੱਲੀ ’ਚ ਕੋਵਿਡ-19 ਦੇ 11,684 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਪਿਛਲੇ ਦਿਨ ਤੋਂ 5.52 ਫੀਸਦੀ ਘੱਟ ਹਨ, ਜਦਕਿ ਮਰੀਜ਼ਾਂ ਦੀ ਮੌਤ ਦੀ ਗਿਣਤੀ ਵਧੀ ਹੈ। ਰਾਜਦਾਨੀ ’ਚ ਇਕ ਦਿਨ ’ਚ 38 ਮਰੀਜ਼ਾਂ ਦੀ ਮੌਤ ਹੋਈ ਹੈ। ਦਿੱਲੀ ’ਚ ਪਾਜ਼ੇਟਿਵਿਟੀ ਰੇਟ ਘਟ ਕੇ 22.47 ਫੀਸਦੀ ਹੋ ਗਿਆ ਹੈ। ਉਥੇ ਹੀ ਸਰਗਰਮ ਮਾਮਲਿਆਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ’ਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 78,112 ਹੋ ਗਈ ਹੈ।

 


author

Rakesh

Content Editor

Related News