ਪਿੱਜ਼ਾ ਵੰਡਣ ਨੂੰ ਲੈ ਕੇ ਝਗੜਾ, ਔਰਤ ਨੂੰ ਰਿਸ਼ਤੇਦਾਰ ਨੇ ਮਾਰੀ ਗੋਲੀ

Thursday, Oct 17, 2024 - 07:11 PM (IST)

ਪਿੱਜ਼ਾ ਵੰਡਣ ਨੂੰ ਲੈ ਕੇ ਝਗੜਾ, ਔਰਤ ਨੂੰ ਰਿਸ਼ਤੇਦਾਰ ਨੇ ਮਾਰੀ ਗੋਲੀ

ਨਵੀਂ ਦਿੱਲੀ (ਏਜੰਸੀ)- ਦੱਖਣ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ’ਚ ਪਿੱਜ਼ਾ ਵੰਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਔਰਤ ਨੂੰ ਉਸ ਦੀ ਜੇਠਾਣੀ ਦੇ ਭਰਾ ਨੇ ਗੋਲੀ ਮਾਰ ਦਿੱਤੀ। ਇਸ ਘਟਨਾ ਦੇ ਸਿਲਸਿਲੇ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੀ. ਟੀ. ਬੀ. ਹਸਪਤਾਲ ਤੋਂ ਸੀਲਮਪੁਰ ਪੁਲਸ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਸਾਦਮਾ ਨਾਂ ਦੀ ਇਕ ਔਰਤ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ’ਤੇ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਦੀ ਨਿਕਿਤ ਪੋਰਵਾਲ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ

ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਪੀੜਤਾ ਦੇ ਪਤੀ ਦਾ ਭਰਾ ਜ਼ੀਸ਼ਾਨ ਬੁੱਧਵਾਰ ਨੂੰ ਪੂਰੇ ਪਰਿਵਾਰ ਲਈ ਪਿੱਜ਼ਾ ਲਿਆਇਆ ਸੀ। ਉਸ ਨੇ ਆਪਣੇ ਛੋਟੇ ਭਰਾ ਜਾਵੇਦ ਦੀ ਪਤਨੀ ਸਾਦਮਾ ਸਮੇਤ ਪਰਿਵਾਰ ਦੇ ਸਾਰੇ ਲੋਕਾਂ ਨੂੰ ਪਿੱਜ਼ਾ ਦਿੱਤਾ। ਜ਼ੀਸ਼ਾਨ ਦੀ ਪਤਨੀ ਸਾਦੀਆ ਦੀ ਸਾਦਮਾ ਨਾਲ ਗੁੱਸਾ-ਨਾਰਾਜ਼ਗੀ ਸੀ ਅਤੇ ਉਹ ਆਪਣੇ ਪਤੀ ਵੱਲੋਂ ਆਪਣੀ ਦਰਾਣੀ ਨਾਲ ਪਿੱਜ਼ਾ ਸਾਂਝਾ ਕਰਨ ਤੋਂ ਨਾਰਾਜ਼ ਸੀ, ਇਸ ਗੱਲ ’ਤੇ ਤਿੰਨਾਂ ਵਿਚਾਲੇ ਝਗੜਾ ਹੋ ਗਿਆ। ਰਾਤ ਵੇਲੇ ਸਾਦੀਆ ਨੇ ਆਪਣੇ ਚਾਰਾਂ ਭਰਾਵਾਂ- ਮੁੰਤਾਹਿਰ,- ਤਫਸੀਰ, ਸ਼ਹਿਜ਼ਾਦ ਅਤੇ ਗੁਲਰੇਜ ਨੂੰ ਵੈੱਲਕਮ ਇਲਾਕੇ ’ਚ ਆਪਣੇ ਘਰ ਬੁਲਾਇਆ। ਉਸ ਦੇ ਭਰਾਵਾਂ ਦਾ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨਾਲ ਝਗੜਾ ਹੋਇਆ ਅਤੇ ਇਸ ਦੌਰਾਨ ਮੁੰਤਾਹਿਰ ਨੇ ਗੋਲੀ ਚਲਾ ਦਿੱਤੀ, ਜੋ ਸਾਦਮਾ ਨੂੰ ਜਾ ਲੱਗੀ।

ਇਹ ਵੀ ਪੜ੍ਹੋ: ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ 'ਤੇ ਆਧਾਰਿਤ ਆਰਟਵਰਕ ਲਈ ਬ੍ਰਿਟੇਨ 'ਚ ਜਿੱਤਿਆ ਪੁਰਸਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News