ਦਿੱਲੀ ’ਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਪੈ ਸਕਦੀ ਹੈ ਭਾਰੀ, ਲੱਗ ਸਕਦੈ ਮੋਟਾ ਜੁਰਮਾਨਾ

Sunday, May 01, 2022 - 05:26 PM (IST)

ਦਿੱਲੀ ’ਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਪੈ ਸਕਦੀ ਹੈ ਭਾਰੀ, ਲੱਗ ਸਕਦੈ ਮੋਟਾ ਜੁਰਮਾਨਾ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਟਰਾਂਸਪੋਰਟ ਵਿਭਾਗ ਨੇ ਬਿਨਾਂ ਕਾਨੂੰਨੀ ਫਿਟਨੈਸ ਸਰਟੀਫਿਕੇਟ ਦੇ ਗੱਡੀ ਚਲਾਉਂਦੇ ਹੋਏ ਮਾਲਕ ਅਤੇ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਅਜਿਹਾ ਹੋਣ ’ਤੇ ਉਨ੍ਹਾਂ ’ਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਵਿਭਾਗ ਨੂੰ ਪਤਾ ਲੱਗਾ ਸੀ ਕਿ ਕਈ ਵਾਹਨ ਮੋਟਰ ਵਾਹਨ ਐਕਟ ਦਾ ਉਲੰਘਣ ਕਰ ਬਿਨਾਂ ਕਾਨੂੰਨੀ ਫਿਟਨੈਸ ਸਰਟੀਫਿਕੇਟ ਚਲਾਏ ਜਾ ਰਹੇ ਹਨ। 

ਦਿੱਲੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੜਕਾਂ ’ਤੇ ਅਜਿਹੇ ਵਾਹਨਾਂ ਦੀ ਭਾਲ ਜਾਰੀ ਰੱਖਣ ਲਈ ਕਿਹਾ ਗਿਆ ਹੈ। ਟਰਾਂਸਪੋਰਟ ਵਿਭਾਗ ਵਲੋਂ ਜਾਰੀ ਜਨਤਕ ਨੋਟਿਸ ’ਚ ਕਿਹਾ ਗਿਆ ਹੈ ਕਿ ਬਿਨਾਂ ਕਾਨੂੰਨੀ ਫਿਟਨੈਸ ਸਰਟੀਫਿਕੇਟ ਦੇ ਗੱਡੀ ਚਲਾਉਂਦੇ ਵਾਹਨਾਂ ’ਤੇ ਪਹਿਲੀ ਵਾਰ ਅਪਰਾਧ ਕਰਨ ’ਤੇ 2 ਤੋਂ 5 ਹਜ਼ਾਰ ਜਦਕਿ ਦੂਜੀ ਵਾਰ ਜਾਂ ਉਸ ਤੋਂ ਬਾਅਦ ਉਲੰਘਣ ਕਰਨ ’ਤੇ 5 ਤੋਂ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ। ਅਜਿਹੇ ਮਾਮਲਿਆਂ ’ਚ ਵਾਹਨ ਮਾਲਕ ਜਾਂ ਡਰਾਈਵਰ ਨੂੰ ਜੇਲ੍ਹ ਭੇਜਣ ਦਾ ਵੀ ਵਿਵਸਥਾ ਹੈ।


author

Tanu

Content Editor

Related News