ਦਿੱਲੀ ਦੀ ਵਾਂਟੇਡ ਲੇਡੀ ਡਾਨ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ, ਇਸ ਗੈਂਗਸਟਰ ਲਈ ਕਰਦੀ ਹੈ ਕੰਮ
Saturday, Oct 26, 2024 - 12:10 AM (IST)
ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਨੇਪਾਲ ਬਾਰਡਰ ਤੋਂ ਵਾਂਟੇਡ ਮਹਿਲਾ ਡਾਨ ਅਨੂ ਧਨਖੜ ਨੂੰ ਗ੍ਰਿਫ਼ਤਾਰ ਕੀਤਾ ਹੈ। ਅਨੂ ਧਨਖੜ ਅਮਰੀਕਾ ਵਿਚ ਲੁਕੇ ਗੈਂਗਸਟਰ ਹਿਮਾਂਸ਼ੂ ਭਾਊ ਲਈ ਕੰਮ ਕਰਦੀ ਹੈ। ਕੁਝ ਲੋਕ ਦਾਅਵਾ ਕਰਦੇ ਹਨ ਕਿ ਉਹ ਹਿਮਾਂਸ਼ੂ ਦੀ ਪ੍ਰੇਮਿਕਾ ਹੈ। ਦਿੱਲੀ ਪੁਲਸ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਮੁਤਾਬਕ ਅਨੂ ਧਨਖੜ ਨੇ ਪੱਛਮੀ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ 'ਚ ਹਨੀ ਟ੍ਰੈਪ ਨਾਲ ਕਤਲ ਨੂੰ ਅੰਜਾਮ ਦਿੱਤਾ ਸੀ। ਜਾਣਕਾਰੀ ਮੁਤਾਬਕ ਲੇਡੀ ਡਾਨ ਅਨੂ ਅਮਰੀਕਾ 'ਚ ਮੌਜੂਦ ਬਦਨਾਮ ਗੈਂਗਸਟਰ ਹਿਮਾਂਸ਼ੂ ਭਾਊ ਲਈ ਕੰਮ ਕਰਦੀ ਹੈ।
ਪੁਲਸ ਮੁਤਾਬਕ ਗੈਂਗਸਟਰ ਹਿਮਾਂਸ਼ੂ ਭਾਊ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵਿਰੋਧੀ ਮੰਨਿਆ ਜਾਂਦਾ ਹੈ। ਦੋਵੇਂ ਗਿਰੋਹ ਇਕ-ਦੂਜੇ ਦੇ ਦੁਸ਼ਮਣ ਹਨ। ਦੱਸਿਆ ਜਾਂਦਾ ਹੈ ਕਿ ਗੈਂਗਸਟਰ ਹਿਮਾਂਸ਼ੂ ਭਾਊ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨੂੰ ਖਤਮ ਕਰਨ ਲਈ ਲੇਡੀ ਡਾਨ ਅਨੂ ਧਨਖੜ ਨੂੰ ਆਪਣੇ ਗੈਂਗ 'ਚ ਸ਼ਾਮਲ ਕੀਤਾ ਸੀ।
ਇਹ ਵੀ ਪੜ੍ਹੋ : 'ਕੁਝ ਨਹੀਂ ਬਚਦਾ', ਜਦੋਂ ਸ਼ੇਵ ਕਰਾਉਣ ਪੁੱਜੇ ਰਾਹੁਲ ਗਾਂਧੀ ਤਾਂ ਨਾਈ ਅਜੀਤ ਦਾ ਛਲਕਿਆ ਦਰਦ
ਕੌਣ ਹੈ ਹਿਮਾਂਸ਼ੂ ਭਾਊ?
ਭਾਊ ਗੈਂਗ, ਜਿਸ ਦਾ ਆਗੂ ਹਿਮਾਂਸ਼ੂ ਭਾਊ ਹੈ, ਨੇ ਮੂਰਥਲ ਦੇ ਗੁਲਸ਼ਨ ਢਾਬਾ ਵਿਖੇ ਸ਼ਰਾਬ ਕਾਰੋਬਾਰੀ ਸੁੰਦਰ ਮਲਿਕ ਅਤੇ ਨੀਤੂ ਡਬੋਡੀਆ ਗੈਂਗ ਦੇ ਸ਼ੂਟਰ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ। ਅਮਰੀਕਾ ਵਿਚ ਬੈਠ ਕੇ ਉਹ ਹਰਿਆਣਾ, ਦਿੱਲੀ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿਚ ਆਪਣਾ ਗੈਂਗ ਚਲਾ ਰਿਹਾ ਹੈ ਅਤੇ ਇਸ ਵਿਚ ਹਰਿਆਣਾ ਦੇ ਕਈ ਗੈਂਗ ਉਸ ਦਾ ਸਾਥ ਦੇ ਰਹੇ ਹਨ। ਇਸ ਗਿਰੋਹ ਦੇ ਮੁੱਖ ਆਗੂ ਕਾਲਾ ਖਰਮਪੁਰ ਹਿਸਾਰ, ਨੀਰਜ ਫਰੀਦਪੁਰ ਅਤੇ ਸੌਰਭ ਗਿਡੋਲੀ ਗੁਰੂਗ੍ਰਾਮ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਹ ਸਾਰੇ ਗੈਂਗਸਟਰ ਹੁਣ ਅਮਰੀਕਾ ਵਿਚ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਗੈਂਗ ਵਿਚ ਸ਼ਾਮਲ ਕਰ ਰਹੇ ਹਨ।
ਭਾਊ ਗੈਂਗ ਸੁਰਖੀਆਂ 'ਚ ਕਿਵੇਂ ਆਇਆ?
ਗੈਂਗਸਟਰ ਹਿਮਾਂਸ਼ੂ ਭਾਊ ਦੀ ਕ੍ਰਾਈਮ ਕੁੰਡਲੀ ਕਾਫੀ ਪੁਰਾਣੀ ਹੈ। ਹਿਮਾਂਸ਼ੂ ਨੇ ਸਭ ਤੋਂ ਪਹਿਲਾਂ ਗੋਹਾਨਾ ਵਿਚ ਹਲਵਾਈ ਮਾਤੂਰਾਮ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ ਅਤੇ ਕਰੋੜਾਂ ਰੁਪਏ ਦੀ ਫਿਰੌਤੀ ਲੈ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਇਹ ਪਹਿਲਾ ਮਾਮਲਾ ਸੀ ਜਿਸ ਵਿਚ ਭਾਊ ਗੈਂਗ ਸੁਰਖੀਆਂ ਵਿਚ ਆਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਊ ਗੈਂਗ ਦਾ ਨਾਂ ਕਈ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ 'ਚ ਸ਼ਾਮਲ ਹੈ ਅਤੇ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ 'ਚ ਭਾਊ ਗੈਂਗ ਖੁਦ ਅੱਗੇ ਆ ਕੇ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8