ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ-NCR ''ਚ ਅੱਜ ਤੋਂ ਜੈਨਰੇਟਰਾਂ ''ਤੇ ਪਾਬੰਦੀ

10/15/2019 10:49:55 PM

ਨਵੀਂ ਦਿੱਲੀ — ਦਿੱਲੀ-ਐੱਨ.ਸੀ.ਆਰ. 'ਚ ਪਾਲਿਊਸ਼ਨ ਨੂੰ ਕੰਟਰੋਲ ਕਰਨ ਲਈ ਮੰਗਲਵਾਰ ਤੋਂ ਗੇਡੇਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਦਿੱਲੀ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ ਅਤੇ ਗੁਰੂਗ੍ਰਾਮ 'ਚ ਵੀ ਡੀਜ਼ਲ ਜੈਨਰੇਟਰਾਂ 'ਤੇ ਰੋਕ ਲਗਾ ਦਿੱਤੀ ਗਈ ਹੈ।

ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ  ਇਨਵਾਇਰਮੈਂਟ ਪਾਲਿਊਸ਼ਨ ਪ੍ਰਿਵੈਂਸ਼ਨ ਐਂਡ ਕੰਟਰੋਲ ਅਥਾਰਿਟੀ ਦਿੱਲੀ-ਐੱਨ.ਸੀ.ਆਰ. ਨੂੰ ਗੈਸ ਚੈਂਬਰ ਬਣਾਉਣ ਤੋਂ ਰੋਕਣ ਲਈ ਸਖਤ ਕਤਮ ਚੁੱਕ ਰਹੀ ਹੈ। ਹਾਲਾਂਕਿ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਐੱਨ.ਸੀ.ਆਰ. ਦੇ ਸ਼ਹਿਰ ਤਿਆਰੀ ਦਾ ਹਵਾਲਾ ਦੇ ਕੇ ਨਿਯਮ 'ਚ ਛੋਟ ਦੀ ਮੰਗ ਕਰ ਰਹੇ ਹਨ।

ਇਸ ਆਦੇਸ਼ ਦੇ ਨਾਲ ਹੀ ਅੱਜ ਤੋਂ ਗ੍ਰੇਟਰ ਨੋਇਡਾ ਦੇ ਸਾਰੇ ਹਾਈ ਰਾਈਜ਼ ਇਮਾਰਤਾਂ 'ਚ ਇਸਤੇਮਾਲ ਹੋਣ 'ਤੇ ਰੋਕ ਲੱਗ ਗਈ ਹੈ। ਇਸ ਦੇ ਲਈ ਕਈ ਸੋਸਾਇਟੀਆਂ 'ਚ ਨੋਟਿਸ ਲਗਾ ਦਿੱਤਾ ਗਿਆ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਇਤਰਾਜ਼ਯੋਗ ਸਥਿਤੀ ਆਉਂਦੀ ਹੈ ਤਾਂ ਨਿਯਮਾਂ 'ਚ ਛੋਟ ਦਿੱਤੀ ਜਾਵੇਗੀ। ਦੱਸ ਦਈਏ ਕਿ ਮੌਸਮ ਵਿਭਾਗ ਨੇ ਸੋਮਵਾਰ ਨੂੰ ਨੋਇਡਾ 'ਚ ਏਅਰ ਕੁਆਲਿਟੀ ਇੰਡੈਕਸ 276 ਅਤੇ ਗ੍ਰੇਟਰ ਨੋਇਡਾ 'ਚ 296 ਦਰਜ ਕੀਤੀ ਗਈ ਸੀ।

ਪ੍ਰਸ਼ਾਸਨ ਦੇ ਇਸ ਫੈਸਲੇ ਦਾ ਅਸਰ ਗੁਰੂਗ੍ਰਾਮ, ਨੋਇਡਾ ਅਤੇ ਗਾਜ਼ੀਆਬਾਦ ਦੇ ਕੁਝ ਸੈਕਟਰਾਂ 'ਚ ਜ਼ਿਆਦਾ ਪਵੇਗਾ। ਇਥੇ ਕਈ ਸੋਸਾਇਟੀਆਂ ਤੇ ਮਾਲ ਡੀਜ਼ਲ ਵਾਲੇ ਜੈਨਰੇਟਰਾਂ ਨਾਲ ਚੱਲ ਰਹੇ ਹਨ। ਕੁਝ ਮਾਲਜ਼ ਨੇ ਤਾਂ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ ਲਿਆ ਹੈ। ਅਜਿਹੇ 'ਚ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਈ.ਪੀ.ਸੀ. ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਤੇ ਹਰਿਆਣਾ ਪ੍ਰਸ਼ਾਸਨ ਨੂੰ ਇਸ ਤੋਂ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਜਦਕਿ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਤਿਆਰੀ ਨਹੀਂ ਕੀਤੀ ਗਈ ਹੈ। ਅੱਜ ਤੋਂ ਡੀਜ਼ਲ ਦੇ ਸੈਟ 'ਤੇ ਰੋਕ ਲਾਗੂ ਹੋ ਜਾਵੇਗੀ।


Inder Prajapati

Content Editor

Related News