ਦਿੱਲੀ ’ਚ ਮੀਂਹ ਨੇ ਵਧਾਈ ਹੋਰ ਠੰਡ, ਸੀਤ ਲਹਿਰ ’ਚ ਲਪੇਟ ’ਚ ਪੂਰਾ ਉੱਤਰ ਭਾਰਤ

Saturday, Jan 02, 2021 - 11:47 AM (IST)

ਨਵੀਂ ਦਿੱਲੀ— ਹੱਡ ਕੰਬਾਅ ਦੇਣ ਵਾਲੀ ਠੰਡ ਦਰਮਿਆਨ ਰਾਜਧਾਨੀ ਦਿੱਲੀ ਸਮੇਤ ਐੱਨ. ਸੀ. ਆਰ. ਦੇ ਕਈ ਇਲਾਕਿਆਂ ’ਚ ਅੱਜ ਸਵੇਰੇ ਮੀਂਹ ਪਿਆ, ਇਸ ਨਾਲ ਠੰਡ ਹੋ ਵੱਧ ਗਈ ਹੈ। ਭਾਰਤੀ ਮੌਸਮ ਮਹਿਕਮੇ ਮੁਤਾਬਕ ਦਿੱਲੀ ਦੇ ਪਾਲਮ ’ਚ ਅੱਜ ਸਵੇਰੇ 0.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਦਿੱਲੀ ਦੇ ਸਫਦਰਜੰਗ ’ਚ ਅੱਜ ਸਵੇਰੇ 8.30 ਵਜੇ 7.0 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕੱਲ੍ਹ ਯਾਨੀ ਕਿ 1 ਜਨਵਰੀ ਨੂੰ ਦਿੱਲੀ ਦਾ ਤਾਪਮਾਨ 1.1 ਡਿਗਰੀ ’ਤੇ ਪਹੁੰਚ ਗਿਆ ਸੀ। ਪੂਰੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। 

PunjabKesari

ਧੁੰਦ ਕਾਰਨ ਵੀ ਆਵਾਜਾਈ ’ਚ ਰੁਕਾਵਟ ਆ ਰਹੀ ਹੈ। ਮੌਸਮ ਮਹਿਕਮੇ ਨੇ ਦੱਸਿਆ ਕਿ ਅੱਜ ਸਵੇਰੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ। ਇਸ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਰਹੀ। ਦਿੱਲੀ ਨਾਲ ਲੱਗਦੇ ਯੂ. ਪੀ. ਦੇ ਮੁਰਾਦਾਬਾਦ ਵਿਚ ਸੰਘਣੀ ਧੁੰਦ ਛਾਈ ਰਹਿਣ ਕਾਰਨ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਸੀਤ ਲਹਿਰ ਦਾ ਸਾਹਮਣਾ ਕਰ ਰਹੇ ਉੱਤਰ ਭਾਰਤ ਵਿਚ ਤਾਪਮਾਨ ’ਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ 3 ਜਨਵਰੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। 


Tanu

Content Editor

Related News