ਸ਼ਰਮਨਾਕ! ਨਰਸਿੰਗ ਕਾਲਜ ਦੇ ਹੋਸਟਲ ਦੀ ਵਾਰਡਨ ਨੇ ਚੋਰੀ ਦੇ ਸ਼ੱਕ ''ਚ ਦੋ ਵਿਦਿਆਰਥਣਾਂ ਦੇ ਉਤਰਵਾਏ ਕੱਪੜੇ

05/04/2023 11:04:35 AM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਇਕ ਨਰਸਿੰਗ ਕਾਲਜ ਦੇ ਹੋਸਟਲ ਦੀ ਵਾਰਡਨ ਵਲੋਂ ਚੋਰੀ ਦੇ ਸ਼ੱਕ ਵਿਚ ਦੋ ਵਿਦਿਆਰਥਣਾਂ ਨੂੰ ਬੇਇੱਜ਼ਤ ਕੀਤੇ ਜਾਣ ਅਤੇ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਦੁਪਹਿਰ ਇਕ ਵਜੇ ਦੇ ਆਲੇ-ਦੁਆਲੇ ਪੁਲਸ ਕੰਟਰੋਲ ਰੂਮ (PCR) ਕੋਲ ਫੋਨ ਕਾਲ ਆਇਆ, ਜਿਸ ਵਿਚ LNJP ਹਸਪਤਾਲ ਦੇ ਅਹਿਲਿਆਬਾਈ ਕਾਲਜ ਆਫ਼ ਨਰਸਿੰਗ ਦੀਆਂ ਦੋ ਵਿਦਿਆਰਥਣਾਂ ਦੇ ਸ਼ੋਸ਼ਣ ਅਤੇ ਕੱਪੜੇ ਉਤਰਵਾਉਣ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। 

ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲ ਮਾਮਲਾ: ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ

ਅਧਿਕਾਰੀ ਮੁਤਾਬਕ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਕਾਲਜ ਦੇ ਹੋਸਟਲ ਵਿਚ ਰਹਿਣ ਵਾਲੀਆਂ ਬੀ. ਐੱਸ. ਸੀ. ਨਰਸਿੰਗ ਅੰਤਿਮ ਸਾਲ ਦੀਆਂ ਦੋ ਵਿਦਿਆਰਥਣਾਂ ਅਤੇ ਵਾਰਡਨ ਨਾਲ ਮੰਡੀ ਹਾਊਸ ਖੇਤਰ ਦੇ ਇਕ ਕਮਿਊਨਿਟੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਗਈਆਂ ਸਨ। ਅਧਿਕਾਰੀ ਮੁਤਾਬਕ ਇਸ ਦੌਰਾਨ ਵਾਰਡਨ ਨੇ ਵੇਖਿਆ ਕਿ ਉਸ ਦੇ ਬੈਗ ਵਿਚੋਂ 8,000 ਰੁਪਏ ਗਾਇਬ ਸਨ। ਉਨ੍ਹਾਂ ਨੇ ਦੱਸਿਆ ਕਿ ਵਾਰਡਨ ਨੂੰ ਦੋ ਵਿਦਿਆਰਥੀਆਂ 'ਤੇ ਚੋਰੀ ਦਾ ਸ਼ੱਕ ਸੀ।

ਇਹ ਵੀ ਪੜ੍ਹੋ- ਗੈਸ ਲੀਕ ਦੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੀਆਂ ਸਰਕਾਰਾਂ, 10 ਸਾਲਾਂ 'ਚ 2500 ਲੋਕਾਂ ਨੇ ਗੁਆਈ ਜਾਨ

ਅਧਿਕਾਰੀ ਮੁਤਾਬਕ ਦੋਸ਼ ਹੈ ਕਿ ਵਾਰਡਨ ਨੇ ਹੋਰ ਵਿਦਿਆਰਥਣਾਂ ਦੀ ਮਦਦ ਨਾਲ ਦੋਹਾਂ ਵਿਦਿਆਰਥਣਾਂ ਦੇ ਕੱਪੜੇ ਉਤਰਵਾਏ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਪਰ ਉਨ੍ਹਾਂ ਕੋਲੋਂ ਚੋਰੀ ਦੀ ਰਕਮ ਬਰਾਮਦ ਨਹੀਂ ਹੋਈ। ਪੁਲਸ ਨੇ ਦੱਸਿਆ ਕਿ ਘਟਨਾ ਮਗਰੋਂ ਦੋਹਾਂ ਵਿਦਿਆਰਥੀਆਂ ਦੇ ਪਰਿਵਾਰ ਹੋਸਟਲ ਪਹੁੰਚੇ ਅਤੇ ਕਾਲਜ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਈ. ਪੀ. ਅਸਟੇਟ ਥਾਣੇ ਵਿਚ ਇਸ ਸਬੰਧ 'ਚ ਇਕ ਸ਼ਿਕਾਇਤ ਵੀ ਦਰਜ ਕਰਵਾਈ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ਮਗਰੋਂ ਆਈ. ਪੀ. ਅਸਟੇਟ ਪੁਲਸ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ-354 ਤਹਿਤ ਇਕ FIR ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲਾ ਤਿਲਕ ਮਾਰਗ ਥਾਣੇ ਨੂੰ ਟਰਾਂਸਫਰ ਕੀਤਾ ਗਿਆ ਹੈ।  


Tanu

Content Editor

Related News