ਦਿੱਲੀ ਦੇ ਵਪਾਰੀ ਨੂੰ ਬਦਮਾਸ਼ਾਂ ਨੇ ਮਾਰੀ ਗੋਲੀ, ਜ਼ਖਮੀ
Monday, Aug 07, 2017 - 01:23 PM (IST)

ਹਰਿਦੁਆਰ— ਹਰਿਦੁਆਰ-ਦਿੱਲੀ ਹਾਈੇਵੇਅ 'ਤੇ ਦਿੱਲੀ ਦੇ ਵਪਾਰੀ ਨੂੰ ਦੇਰ ਰਾਤੀ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਵਪਾਰੀ ਦੇ ਪੈਰ 'ਚ ਗੋਲੀ ਲੱਗੀ ਹੈ। ਜ਼ਖਮੀ ਵਪਾਰੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦਿੱਲੀ ਦੇ ਬੁਰਾੜੀ ਖੇਤਰ ਦੇ ਵਪਾਰੀ ਸੁਸ਼ੀਲ ਤਿਆਗੀ ਦੇਰ ਰਾਤੀ ਆਪਣੀ ਸਵਿੱਫਟ ਕਾਰ ਤੋਂ ਹਰਿਦੁਆਰ ਤੋਂ ਵਾਪਸ ਆ ਰਿਹਾ ਸੀ। ਜਵਾਲਾਪੁਰ ਥਾਣਾ ਖੇਤਰ ਦੇ ਰਾਨੀਪੁਰਝਾਲ 'ਚ ਬਦਮਾਸ਼ਾਂ ਨੇ ਵਪਾਰੀ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ। ਵਪਾਰੀ ਦੇ ਕਾਰ ਰੋਕਦੇ ਹੀ ਬਦਮਾਸ਼ਾਂ ਨੇ ਬਾਈਕ ਤੋਂ ਉਤਰ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ 'ਤੇ ਆਸਪਾਸ ਦੇ ਲੋਕਾਂ ਨੇ ਸ਼ੌਰ ਮਚਾਇਆ ਤਾਂ ਬਾਈਕ ਸਵਾਰ ਭੱਜ ਗਏ। ਲੋਕਾਂ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜਵਾਲਾਪੁਰ ਥਾਣਾ ਖੇਤਰ ਦੇ ਇੰਸਪੈਕਟਰ ਅਮਰਜੀਤ ਮੌਕੇ ੇ'ਤੇ ਪੁੱਜੇ ਅਤੇ ਜ਼ਖਮੀ ਵਪਾਰੀ ਨੂੰ ਹਸਪਤਾਲ ਪਹੁੰਚਾਇਆ। ਪੁਲਸ ਮੁਤਾਬਕ ਵਪਾਰੀ ਦੀ ਹਾਲਤ ਠੀਕ ਹੈ। ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।